ਟੋਲ ਕਰਮਚਾਰੀ ਨੇ ਸਾਥੀ ਨੂੰ ਕਹੇ ਜਾਤੀ ਸੂਚਕ ਸ਼ਬਦ, ਕੁੱਟਮਾਰ ਕਰ ਫਰਾਰ ਹੋਏ ਮੁਲਜ਼ਮ

08/04/2022 2:31:21 PM

ਭਵਾਨੀਗੜ੍ਹ(ਵਿਕਾਸ) : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪਿੰਡ ਕਾਲਾਝਾੜ ਵਿਖੇ ਸਥਿਤ ਟੋਲ ਪਲਾਜਾ ਦੇ ਇੱਕ ਵਰਕਰ ਨੇ ਆਪਣੇ ਹੀ ਸਾਥੀ ਵਰਕਰ 'ਤੇ ਉਸਨੂੰ ਜਾਤੀਸੂਚਕ ਸ਼ਬਦ ਬੋਲਣ ਤੇ ਹੋਰ ਸਾਥੀਆਂ ਦੀ ਮਦਦ ਨਾਲ ਉਸਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਮਾਮਲੇ ਨੂੰ ਲੈ ਕੇ ਪੁਲਸ ਨੇ 6 ਲੋਕਾਂ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਸਖ਼ਤੀ ਤੋਂ ਡਾਕਟਰ ਪਰੇਸ਼ਾਨ, 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਦਿੱਤਾ ਅਸਤੀਫ਼ਾ

ਨੇੜਲੇ ਪਿੰਡ ਘਰਾਚੋਂ ਦੇ ਕੁਲਦੀਪ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਕਾਲਾਝਾੜ ਟੋਲ ਪਲਾਜਾ ਵਿਖੇ ਨੌਕਰੀ ਕਰਦਾ ਹੈ ਤੇ ਲੰਘੀ 26 ਜੁਲਾਈ ਨੂੰ ਜਦੋਂ ਉਹ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਟੋਲ ਪਲਾਜਾ ਉਪਰ ਹੀ ਕੰਮ ਕਰਦੇ ਨਰਿੰਦਰਪਾਲ ਸਿੰਘ ਨੇ ਕਥਿਤ ਤੌਰ ’ਤੇ ਉਸ ਨੂੰ ਜਾਤੀ ਸੂਚਕ ਸ਼ਬਦ ਨਾਲ ਸਬੰਧੋਨ ਕੀਤਾ। ਇਸ ਸਬੰਧੀ ਇਤਰਾਜ ਜਤਾਉਣ ’ਤੇ ਨਰਿੰਦਰਪਾਲ ਨੇ ਉਸ ਨੂੰ ਕਿਹਾ ਉਹ ਇਸੇ ਤਰ੍ਹਾਂ ਬੋਲੇਗਾ ਤੂੰ ਜੋ ਮਰਜੀ ਕਰ ਲੈ ਤੇ ਇਸ ਉਪਰੰਤ ਉਕਤ ਵਿਅਕਤੀ ਨੇ ਫੋਨ ਕਰਕੇ ਆਪਣੇ ਹੋਰ ਸਾਥੀਆਂ ਨੂੰ ਮੌਕੇ 'ਤੇ ਬੁਲਾ ਲਿਆ ਜਿਨ੍ਹਾਂ ਕੋਲ ਕਿਰਪਾਨ ਤੇ ਲੋਹੇ ਦੀ ਰਾਡ ਵਗੈਰਾ ਸਨ।

ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ, ਸਰਾਵਾਂ 'ਤੇ GST ਸਣੇ ਚੁੱਕੇ ਇਹ ਮੁੱਦੇ

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨਰਿੰਦਰਪਾਲ ਤੇ ਉਸ ਦੇ ਸਾਥੀਆਂ ਨੇ ਉਸ ਉਪਰ ਕਿਰਪਾਨ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸਨੂੰ ਜਖ਼ਮੀ ਕਰ ਦਿੱਤਾ ਤੇ ਉਕਤ ਹਮਲਾਵਰ ਉਸਦੀ ਚਾਂਦੀ ਦੀ ਚੈਨੀ ਤੇ ਮੋਬਾਇਲ ਫੋਨ ਖੋਹ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਕੁਲਦੀਪ ਸਿੰਘ ਦੇ ਬਿਆਨਾ 'ਤੇ ਨਰਿੰਦਰਪਾਲ ਸਿੰਘ ਵਾਸੀ ਮੱਟਰਾਂ ਸਮੇਤ ਸਤਨਾਮ ਸਿੰਘ, ਗੁਲਜਾਰ ਮੁਹੰਮਦ, ਕੁਲਵਿੰਦਰ ਸਿੰਘ ਤੇ ਕਮਲਪ੍ਰੀਤ ਸਾਰੇ ਵਾਸੀਆਨ ਪਿੰਡ ਰਾਜਪੁਰਾ ਤੋੰ ਇਲਾਵਾ ਈਸ਼ਵਰ ਸਿੰਘ ਵਾਸੀ ਮਸਾਣੀ ਵਿਰੁੱਧ ਥਾਣਾ ਭਵਾਨੀਗੜ੍ਹ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News