ਦੋ ਦੁਕਾਨਦਾਰਾਂ ''ਚ ਹੋਏ ਝਗੜੇ ਦਾ ਮਾਮਲਾ ਭਖਿਆ, ਪੁਲਸ ਨੇ ਇੱਕ ਧਿਰ ''ਤੇ ਪਰਚਾ ਕੀਤਾ ਦਰਜ

Friday, Sep 02, 2022 - 03:55 PM (IST)

ਭਵਾਨੀਗੜ੍ਹ (ਵਿਕਾਸ) : ਬੀਤੇ ਦਿਨੀਂ ਸ਼ਹਿਰ ਦੀ ਆਰਾ ਮਾਰਕਿਟ 'ਚ ਦੋ ਦੁਕਾਨਦਾਰਾਂ ਦੇ ਹੋਏ ਆਪਸੀ ਝਗੜੇ ਦੇ ਮਾਮਲੇ 'ਚ ਪੁਲਸ ਨੇ ਇੱਕ ਦੁਕਾਨਦਾਰ ਸਮੇਤ ਉਸਦੇ ਦੋ ਪੁੱਤਰਾਂ ਖਿਲਾਫ਼ ਪਰਚਾ ਦਰਜ ਕੀਤਾ। ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਨਰੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵੀਰ ਕਲੋਨੀ ਭਵਾਨੀਗੜ੍ਹ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਆਰਾ ਮਾਰਕਿਟ 'ਚ ਪਿਛਲੇ ਕਰੀਬ 15 ਸਾਲਾਂ ਤੋਂ ਕਿਤਾਬਾਂ ਦੀ ਦੁਕਾਨ ਚਲਾ ਰਿਹਾ ਹੈ। 15 ਸਾਲ ਪਹਿਲਾਂ ਉਹ ਅਨਿਲ ਮਿੱਤਲ ਦੀ ਦੁਕਾਨ 'ਤੇ ਨੌਕਰੀ ਕਰਦਾ ਸੀ ਤੇ ਉਕਤ ਵਿਅਕਤੀ ਨੇ 3 ਸਾਲ ਪਹਿਲਾਂ ਉਸਦੀ ਦੁਕਾਨ ਦੇ ਸਾਹਮਣੇ ਦੁਕਾਨ ਕਰ ਲਈ ਤੇ ਮਾਰਕਿਟ 'ਚ ਉਸਦੀ ਭੰਡੀ ਕਰਦਾ ਸੀ।

ਇਹ ਵੀ ਪੜ੍ਹੋ : ਵਿਜੀਲੈਂਸ ਨੇ 2 ਸਾਲ ਪਹਿਲਾਂ ਕੀਤੀ ਹੁੰਦੀ ਕਾਰਵਾਈ ਤਾਂ ਬੰਦ ਹੋ ਸਕਦਾ ਸੀ ਭ੍ਰਿਸ਼ਟਾਚਾਰ, ਪੜ੍ਹੋ ਪੂਰਾ ਮਾਮਲਾ

ਨਰੇਸ਼ ਕੁਮਾਰ ਨੇ ਕਿਹਾ ਕਿ ਉਕਤ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਉਸਦੀ ਘਰਵਾਲੀ ਬਾਰੇ ਗਲਤ ਬਿਆਨਬਾਜ਼ੀ ਕਰ ਰਿਹਾ ਸੀ ਅਤੇ ਬੀਤੇ ਦਿਨ ਉਕਤ ਅਨਿਲ ਮਿੱਤਲ ਜਦੋਂ ਉਸਦੀ ਘਰਵਾਲੀ ਬਾਰੇ ਉੱਚੀ ਉੱਚੀ ਬੋਲ ਰਿਹਾ ਸੀ ਤਾਂ ਉਸਦੇ ਭਰਾ ਪ੍ਰਿੰਸ ਵੱਲੋਂ ਅਨਿਲ ਮਿੱਤਲ ਨੂੰ ਰੋਕਿਆ ਤਾਂ ਅਨਿਲ ਦੇ ਲੜਕੇ ਸੋਨਿਲ ਨੇ ਉਸਦੀ ਘਰਵਾਲੀ ਦੇ ਸਿਰ 'ਚ ਬੈਟ ਮਾਰ ਦਿੱਤਾ। ਇਸ ਦੌਰਾਨ ਸੋਨਿਲ ਦੇ ਭਰਾ ਮੋਨਿਲ ਨੇ ਅੱਗੇ ਹੋ ਕੇ ਉਸਨੂੰ ਵੀ ਘੇਰ ਕੇ ਕਾਬੂ ਕਰ ਲਿਆ ਤੇ ਅਨਿਲ ਮਿੱਤਲ ਨੇ ਤਿੱਖੇ ਸੂਏ ਨਾਲ ਉਸਦੇ ਭਰਾ ਦੇ ਸਰੀਰ 'ਤੇ ਕਈ ਵਾਰ ਕੀਤੇ। ਰੌਲਾ ਪਾਉਣ 'ਤੇ ਉਕਤ ਤਿੰਨੇ ਬਾਪ-ਪੁੱਤ ਹਥਿਆਰਾਂ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ ਤੇ ਬਾਅਦ 'ਚ ਸਾਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖਲ ਹੋਣਾ ਪਿਆ।

ਇਹ ਵੀ ਪੜ੍ਹੋ : ਵਿਆਹ ਪੁਰਬ ਮੌਕੇ ਗੁਰਦੁਆਰਾ ਕੰਧ ਸਾਹਿਬ ਦਾ ਅਲੌਕਿਕ ਦ੍ਰਿਸ਼, ਦੇਸ਼ਾਂ-ਵਿਦੇਸ਼ਾਂ 'ਚੋਂ ਪਹੁੰਚ ਰਹੀ ਸੰਗਤ

ਓਧਰ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏ.ਐੱਸ.ਆਈ. ਬਿੱਕਰ ਸਿੰਘ ਨੇ ਦੱਸਿਆ ਫਿਲਹਾਲ ਪੁਲਸ ਨੇ ਨਰੇਸ਼ ਕੁਮਾਰ ਦੇ ਬਿਆਨਾਂ 'ਤੇ ਉਕਤ ਅਨਿਲ ਮਿੱਤਲ ਸਮੇਤ ਉਸਦੇ ਦੋਵੇਂ ਪੁੱਤਰਾਂ ਮੋਨਿਲ ਮਿੱਤਲ ਤੇ ਸੋਨਿਲ ਮਿੱਤਲ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ ਜਦੋਂਕਿ ਦੂਜੀ ਧਿਰ ਦਾ ਅਨਿਲ ਮਿੱਤਲ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖ਼ਲ ਹੈ ਜਿਸਦੇ ਪੁਲਸ ਬਿਆਨ ਹੋਣੇ ਬਾਕੀ ਹਨ।


Anuradha

Content Editor

Related News