ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ, ਸੋਸ਼ਲ ਮੀਡੀਆਂ 'ਤੇ ਵਾਇਰਲ ‘ਲੋੜ ਕਾਢ ਦੀ ਮਾਂ ਹੈ’

Saturday, Jun 13, 2020 - 04:56 PM (IST)

ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ, ਸੋਸ਼ਲ ਮੀਡੀਆਂ 'ਤੇ ਵਾਇਰਲ ‘ਲੋੜ ਕਾਢ ਦੀ ਮਾਂ ਹੈ’

ਭਵਾਨੀਗੜ੍ਹ (ਕਾਂਸਲ): 'ਲੋੜ ਕਾਢ ਦੀ ਮਾਂ ਹੈ' ਕਾਫੀ ਦੇਰ ਤੋਂ ਪ੍ਰਚੱਲਤ ਇਹ ਕਹਾਵਤ ਹੁਣ ਸੱਚ ਦੇ ਰੂਪ ਵਿਚ ਆਮ ਦੇਖਣ ਨੂੰ ਆਮ ਮਿਲਦੀ ਹੈ। ਕੋਰੋਨਾ ਮਹਾਮਾਰੀ ਦਾ ਸੰਕਟ ਕਾਰਨ ਯੂ.ਪੀ ਅਤੇ ਬਿਹਾਰ ਤੋਂ ਪੰਜਾਬ 'ਚ ਪ੍ਰਵਾਸੀ ਮਜਦੂਰਾਂ ਦੀ ਆਮਦ ਨਾ ਹੋਣ ਦੇ ਨਾਲ-ਨਾਲ ਇਥੋਂ ਮਜਦੂਰਾਂ ਦਾ ਕਣਕ ਦੀ ਵਾਢੀ ਅਤੇ ਝੋਨੇ ਦੀ ਲਵਾਈ ਦੇ ਸੀਜਨ ਮੌਕੇ ਵਾਪਸ ਆਪਣੇ ਰਾਜਾਂ ਨੂੰ ਪਰਤ ਜਾਣਾ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਜਾਣ ਕਾਰਨ ਇਸ ਵਾਰ ਕੋਰੋਨਾ ਮਹਾਮਾਰੀ ਦਾ ਸੰਕਟ ਬਾਕੀ ਵਰਗਾਂ ਨਾਲ ਕਿਤੇ ਜ਼ਿਆਦਾ ਕਿਸਾਨਾਂ ਲਈ ਕਾਫੀ ਭਾਰੀ ਸਿੱਧ ਹੋਇਆ ਹੈ। ਪਹਿਲਾਂ ਪ੍ਰਵਾਸੀ ਮਜਦੂਰਾਂ ਦੀ ਆਮਦ ਨਾ ਹੋਣਾ ਕਣਕ ਦੀ ਵਾਢੀ ਨੂੰ ਲੈ ਕੇ ਵੱਡੀ ਚਿੰਤਾ ਸੀ ਪਰ ਜਿਵੇਂ-ਤਿਵੇਂ ਕਰਕੇ ਕਿਸਾਨਾਂ ਨੇ ਇਸ ਸਮੱਸਿਆ ਨਾਲ ਤਾਂ ਨਜਿੱਠ ਲਿਆ ਅਤੇ ਹੁਣ ਝੋਨੇ ਦੀ ਫ਼ਸਲ ਦੀ ਲਵਾਈ ਲਈ ਪ੍ਰਵਾਸੀ ਮਜਦੂਰਾਂ ਦੀ ਘਾਟ ਕਿਸਾਨਾਂ ਲਈ ਵੱਡੀ ਸਿਰਦਰਦੀ ਬਣਕੇ ਉੱਭਰੀ ਹੈ। ਜਿਸ ਦਾ ਦੂਜਾ ਮੁੱਖ ਕਾਰਨ ਇਹ ਵੀ ਹੈ ਕਿ ਇਥੋਂ ਦੀਆਂ ਲੋਕਲ ਲੇਬਰਾਂ ਨਾਲ ਕਿਸਾਨਾਂ ਦਾ ਝੋਨੇ ਦੀ ਲਆਈ ਦਾ ਭਾਅ ਨਾ ਬਣਨ ਕਾਰਨ ਦੋਵਾਂ ਦੇ ਨਹੂੰ-ਮਾਸ ਦੇ ਰਿਸ਼ਤੇ ਵੀ ਤਾਰ-ਤਾਰ ਹੋ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਲਈ ਘਰੇਲੂ ਭਾਵ ਪੰਜਾਬ ਦੀਆਂ ਲੇਬਰਾਂ ਵਲੋਂ 2500 ਤੋਂ 3000 ਰੁਪੈ ਪ੍ਰਤੀ ਏਕੜ ਵਾਲੇ ਇਸ ਕੰਮ ਦੇ 5 ਹਜ਼ਾਰ ਤੋਂ 6 ਹਜ਼ਾਰ ਰੁਪੈ ਪ੍ਰਤੀ ਏਕੜ ਦੇ ਹਿਸਾਬ ਨਾਲ ਮਜਦੂਰੀ ਮੰਗ ਜਾ ਰਹੀ ਹੈ। ਜੋ ਕਿ ਬਹੁਤ ਗਲਤ ਹੈ, ਜਿਸ ਕਰਕੇ ਇਸ ਵਾਰ ਉਨ੍ਹਾਂ ਘਰੇਲੂ ਲੇਬਰਾਂ ਨਾਲ ਭਾਅ ਤੈਅ ਨਾ ਹੋਣ ਕਾਰਨ ਆਪਣੇ ਖੇਤਾਂ 'ਚ ਖੁਦ ਹੀ ਇਕੱਠੇ ਹੋ ਕੇ ਇਕ ਦੂਜੇ ਦੀ ਮਦਦ ਨਾਲ ਝੋਨੇ ਦੀ ਫ਼ਸਲ ਲਗਾਉਣਾ ਤੈਅ ਕੀਤਾ ਹੈ। ਜਿਸ ਵਿਚ ਉਨ੍ਹਾਂ ਨੂੰ ਨੌਜਵਾਨਾਂ ਵਲੋਂ ਬਹੁਤ ਵੱਧ ਚੜ੍ਹ ਕੇ ਸਾਥ ਦਿੱਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹੁਣ ਇਸ ਤਰ੍ਹਾਂ ਦੀਆਂ ਪੋਸਟਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਕਿਸਾਨਾਂ ਦੇ ਨੌਜਵਾਨ ਪੁੱਤਰ ਜਿਨ੍ਹਾਂ ਵਾਰੇ ਇਹੀ ਧਾਰਨਾ ਸੀ ਕਿ ਇਹ ਬੋਲਟਾਂ ਅਤੇ ਜੀਪਾਂ ਤੋਂ ਪੈਰ ਹੇਠਾਂ ਨਹੀਂ ਲਾਹੁਦੇ ਅਤੇ ਖੇਤਾਂ ਵਿਚ ਪੈਰ ਨਹੀਂ ਪਾਉਂਦੇ ਪਰ ਹੁਣ ਇਹੀ ਨੌਜਵਾਨ ਖਾਸ਼ ਕਰ ਸਰਹੱਦੀ ਖੇਤਰਾਂ ਵਿਚ ਆਪਣੀਆਂ ਜ਼ਮੀਨਾਂ ਵਿਚ ਆਪਣੇ ਮਾਪਿਆਂ ਨਾਲ ਮੌਢੇ ਨਾਲ ਮੌਢਾ ਜੋੜ ਕੇ ਅੱਤ ਦੀ ਗਰਮੀ ਅਤੇ ਕੜਕਦੀ ਧੁੱਪ ਵਿਚ ਝੋਨੇ ਦੀ ਫ਼ਸਲ ਲਗਾਉਂਦੇ ਨਜ਼ਰ ਆ ਰਹੇ ਹਨ।

PunjabKesari

ਸ਼ੋਸ਼ਲ ਮੀਡੀਆ ਉਪਰ ਵਾਇਰਲ ਇਸ ਪੋਸਟ ਵਿਚ ਕਿਸਾਨਾਂ ਨੇ ਦੱਸਿਆ ਹੈ ਕਿ ਉਹ 42 ਦੇ ਕਰੀਬ ਨੌਜਵਾਨ ਅਤੇ ਹੋਰ ਕਿਸਾਨ ਇਕੱਠੇ ਹੋ ਕੇ ਰੋਜ਼ਾਨਾ 16 ਏਕੜ ਤੋਂ ਵਧ ਝੋਨੇ ਦੀ ਫ਼ਸਲ ਲਗਾਉਂਦੇ ਹਨ ਅਤੇ ਉਨ੍ਹਾਂ ਲੋਕਾਂ ਦੀ ਇਸ ਧਰਨੇ ਨੂੰ ਗਲਤ ਕਰ ਦਿਖਾਇਆ ਕਿ ਜੋ ਕਹਿੰਦੇ ਸਨ ਕਿ ਜੱਟਾਂ ਦੇ ਮੁੰਡੇ ਕੰਮ ਨਹੀਂ ਕਰਦੇ ਅਤੇ ਕਿਹਾ ਕਿ ਸਰਹੱਦੀ ਖੇਤਰ ਦੇ ਇਨ੍ਹਾਂ ਨੌਜਵਾਨ ਤੋਂ ਪ੍ਰੇਰਣਾ ਲੈ ਕੇ ਬਾਕੀ ਖੇਤਰਾਂ ਦੇ ਨੌਜਵਾਨਾਂ ਨੂੰ ਵੀ ਆਪਣੇ ਖੇਤਾਂ 'ਚ ਆਪ ਕੰਮ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਬੱਚਤਾਂ ਕਰਕੇ, ਦੂਜਿਆਂ ਉਪਰ ਨਿਰਭਰ ਹੋਣਾ ਛੱਡ ਕੇ ਅਤੇ ਨਾਜਾਇਜ਼ ਖਰਚੇ ਅਤੇ ਸਾਧਨਾਂ ਦਾ ਤਿਆਗ ਕਰਨ ਦੇ ਨਾਲ ਨਾਲ ਖੇਤੀ ਨੂੰ ਆਪਣੇ ਪ੍ਰਮੁੱਖ ਧੰਦੇ ਦੇ ਤੌਰ 'ਤੇ ਅਪਣਾਕੇ ਇਸ ਨੂੰ ਮੁਨਾਫੇ ਦਾ ਧੰਦਾ ਬਣਾ ਕੇ ਇਕ ਨਵੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ,ਕਿਉਂਕਿ ਪੰਜਾਬ ਦੀ ਹਰਿਆਲੀ ਹੀ ਪੰਜਾਬ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ।


author

Shyna

Content Editor

Related News