ਗੁਰੂ ਤੇਗ ਬਹਾਦਰ ਬਾਲ ਸੰਸਕਾਰ ਕੇਂਦਰ ਦਾ ਉਦਘਾਟਨ

12/12/2018 11:52:41 AM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) -ਸਮਾਜਕ ਸਮਰਸਤਾ ਮੰਚ ਜ਼ਿਲਾ ਬਰਨਾਲਾ ਵਲੋਂ ਸੁਪਰਡੈਂਟੀ ਮੁਹੱਲਾ ਵਿਖੇ ਗੁਰੂ ਤੇਗ ਬਹਾਦਰ ਬਾਲ ਸੰਸਕਾਰ ਕੇਂਦਰ ਦਾ ਉਦਘਾਟਨ ਕੀਤਾ ਗਿਆ। ਮੰਚ ਦੇ ਨਗਰ ਪ੍ਰਧਾਨ ਡਾ. ਰਾਜੀਵ ਸ਼ਰਮਾ ਵਲੋਂ ਜੋਤੀ ਪ੍ਰਚੰਡ ਕਰ ਕੇ ਸੰਸਕਾਰ ਕੇਂਦਰ ਨੂੰ ਚਾਲੂ ਕੀਤਾ ਗਿਅਾ। ਇਸ ਮੌਕੇ ਬੋਲਦਿਆਂ ਮੰਚ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਸ ਬਾਲ ਕੇਂਦਰ (ਸ਼ਾਮ ਦਾ ਸਕੂਲ) ਦਾ ਨਾਂ ਗੁਰੂ ਤੇਗ ਬਹਾਦਰ ਬਾਲ ਸੰਸਕਾਰ ਕੇਂਦਰ ਰੱਖਿਆ ਗਿਆ ਹੈ। ਬਾਲ ਸੰਸਕਾਰ ਕੇਂਦਰ ਦਾ ਮੰਤਵ ਛੋਟੇ-ਛੋਟੇ ਬੱਚਿਆਂ ਨੂੰ ਸੰਸਕਾਰ ਦੇ ਕੇ ਵਧੀਆ ਇਨਸਾਨ ਬਣਾਉਣਾ ਹੈ। ਇਸ ਮੌਕੇ ਬੱਚਿਆਂ ਨੇ ਧਾਰਮਿਕ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਉਪਰੰਤ ਸਮਾਜਿਕ ਸਮਰਸਤਾ ਪੰਜਾਬ ਦੇ ਸਹਿ ਸੰਯੋਜਕ ਸੰਜੀਵ ਕੁਮਾਰ ਦੇ ਪਿਤਾ ਲਾਲੂ ਰਾਮ ਜੀ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਮਹਿੰਦਰਪਾਲ ਗਰਗ, ਮੁਨੀਸ਼ ਬਾਂਸਲ, ਸੁਨੀਲ ਕੁਮਾਰ ਸਿੰਗਲਾ, ਜਨਕ ਰਾਜ ਪ੍ਰੇਮੀ, ਮੋਨਿਕਾ ਰਾਣੀ, ਗੀਤਾ ਰਾਣੀ, ਸਰੋਜ ਰਾਣੀ, ਦੀਪਕ ਐਡਵੋਕੇਟ, ਗੁਰਬਖਸ਼ ਸਿੰਘ ਬਿੱਲੂ, ਸੰਜੀਵ ਕੁਮਾਰ, ਨੰਦ ਕਿਸ਼ੋਰ, ਕਰਮਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।


Related News