ਐੱਨ. ਐੱਸ. ਐੱਸ. ਦੇ ਕੈਂਪ ’ਚ 40 ਵਿਦਿਆਰਥੀਅਾਂ ਨੇ ਲਿਆ ਭਾਗ
Sunday, Nov 18, 2018 - 02:10 PM (IST)

ਸੰਗਰੂਰ (ਸ਼ਾਮ,ਗਰਗ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਜ਼ਿਲਾ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੈ ਭਾਸਕਰ ਦੇ ਨਿਰਦੇਸ਼ਾਂ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਹਰਬੰਸ ਸਿੰਘ ਬਰਨਾਲਾ ਦੀ ਅਗਵਾਈ ’ਚ ਸਰਕਾਰੀ ਮਿਡਲ ਸਕੂਲ ’ਚ ਇਕ ਰੋਜ਼ਾ ਐੱਨ. ਐੱਸ. ਐੱਸ. ਦਾ ਸਫਾਈ ਕੈਂਪ ਲਾਇਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਬਰਨਾਲਾ ਨੇ ਦੱਸਿਆ ਕਿ ਕੈਂਪ ’ਚ ਸਕੂਲ ਦੇ 40 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਸਕੂਲ ਦੀ ਸ਼ਫਾਈ, ਜਨਤਕ ਥਾਵਾਂ ਤੇ ਸਾਫ-ਸਫਾਈ ਤੇ ਨਸ਼ਿਆਂ ਦੇ ਮਾਡ਼ੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਸ਼ਹੀਦ ਅਮਰਜੀਤ ਸਿੰਘ ਕਲੱਬ ਦੇ ਪ੍ਰਧਾਨ ਸੰਦੀਪ ਬਾਵਾ ਵਲੋਂ ਵਿਦਿਆਰਥੀਆਂ ਲਈ ਖਾਣੇ-ਪੀਣੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਿਡਲ ਸਕੂਲ ਦੇ ਮੁਖੀ ਤੇਜਿੰਦਰ ਸਿੰਘ, ਕਲੱਬ ਮੈਂਬਰ ਪ੍ਰੇਮਜੀਤ ਸਿੰਘ ਆਦਿ ਹਾਜ਼ਰ ਸਨ।