ਭਾਜਪਾ ਵੱਲੋਂ ਵੱਖ-ਵੱਖ ਸੈੱਲਾਂ ਤੇ ਮੰਡਲਾਂ ਦੇ ਅਹੁਦੇਦਾਰ ਨਿਯੁਕਤ

Friday, Nov 16, 2018 - 02:49 PM (IST)

ਭਾਜਪਾ ਵੱਲੋਂ ਵੱਖ-ਵੱਖ ਸੈੱਲਾਂ ਤੇ ਮੰਡਲਾਂ ਦੇ ਅਹੁਦੇਦਾਰ ਨਿਯੁਕਤ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੈਂਟੀ ਨੇ ਜ਼ਿਲਾ ਬਰਨਾਲਾ ’ਚ ਭਾਜਪਾ ਮੋਰਚਾ, ਵੱਖ-ਵੱਖ ਸੈੱਲਾਂ ਤੇ ਮੰਡਲਾਂ ਦੇ ਅਹੁਦੇਦਾਰਾਂ ਨੂੰ ਨਿਯੁਕਤ ਕੀਤਾ, ਜਿਸ ’ਚ ਡਿੰਪਲ ਕਾਂਸਲ ਨੂੰ ਭਾਜਪਾ ਯੁਵਾ ਮੋਰਚਾ ਦਾ ਜ਼ਿਲਾ ਪ੍ਰਧਾਨ, ਚਰਨਜੀਤ ਸਿੰਘ ਨੂੰ ਐੱਸ.ਸੀ. ਮੋਰਚਾ ਦਾ ਜ਼ਿਲਾ ਪ੍ਰਧਾਨ ਤੇ ਹਰਵਿੰਦਰ ਸਿੰਘ ਸਰਪੰਚ ਨੂੰ ਕਿਸਾਨ ਮੋਰਚਾ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਅਸ਼ੀਸ਼ ਪਾਲਕੋ ਨੂੰ ਮੀਡੀਆ ਸੈੱਲ, ਨਰੇਸ਼ ਮੋਦੀ ਨੂੰ ਮੈਡੀਕਲ ਸੈੱਲ, ਮਨੀ ਸਿੰਘ ਨੂੰ ਕਲਚਰ ਸੈੱਲ, ਸ਼ਮਸ਼ੇਰ ਭੰਡਾਰੀ ਨੂੰ ਪ੍ਰਵਾਸੀ ਸੈੱਲ, ਨਰੋਤਮ ਕੌਰ ਨੂੰ ਇਲੈਕਸ਼ਨ ਸੈੱਲ, ਐਡਵੋਕੇਟ ਰਾਜਿੰਦਰ ਪਾਲ ਸ਼ਰਮਾ ਨੂੰ ਲੀਗਲ ਸੈੱਲ, ਮਨੀਸ਼ ਕੁਮਾਰ ਨੂੰ ਬਿਜ਼ਨੈੱਸ ਸੈੱਲ, ਪੀ. ਡੀ. ਸ਼ਰਮਾ ਨੂੰ ਇਕੋਨੋਮਿਕ ਸੈੱਲ, ਸਤਨਾਮ ਸਿੰਘ ਨੂੰ ਟਰਾਂਸਪੋਰਟ ਸੈੱਲ, ਗੁਰਮੀਤ ਸਿੰਘ ਨੂੰ ਸਾਬਕਾ ਸਰਵਿਸਮੈਨ ਸੈੱਲ, ਰਾਜਿੰਦਰ ਸਿੰਘ ਨੂੰ ਬੰਕਰ ਸੈੱਲ, ਮੇਜਰ ਸਿੰਘ ਧੌਲਾ ਨੂੰ ਐਜੂਕੇਸ਼ਨ ਸੈੱਲ, ਪ੍ਰਿੰਸ ਸ਼ਰਮਾ ਨੂੰ ਸਪੋਰਟਸ ਸੈੱਲ, ਸੰਜੀਵ ਮਿੱਤਲ ਨੂੰ ਇੰਡਸਟਰੀ ਸੈੱਲ ਦਾ ਜ਼ਿਲਾ ਕੰਨਵੀਨਰ ਨਿਯੁਕਤ ਕੀਤਾ ਗਿਆ।

ਇਸ ਤੋਂ ਇਲਾਵਾ ਰੋਹਨ ਸਿੰਗਲਾ ਨੂੰ ਬਰਨਾਲਾ ਈਸਟ, ਸੰਦੀਪ ਜੇਠੀ ਨੂੰ ਬਰਨਾਲਾ ਵੈਸਟ, ਬਲਬੀਰ ਸਿੰਘ ਨੰਬਰਦਾਰ ਨੂੰ ਮਹਿਲ ਕਲਾਂ, ਲਵਲੀਨ ਸ਼ਰਮਾ ਨੂੰ ਧਨੌਲਾ, ਰਾਮ ਸਿੰਘ ਨੂੰ ਰੂਡ਼ੇਕੇ ਕਲਾਂ, ਸਤੀਸ਼ ਕੁਮਾਰ ਨੂੰ ਭਦੌਡ਼ ਤੇ ਖੁਸ਼ਦੀਪ ਗਰਗ ਨੂੰ ਤਪਾ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ।


Related News