ਡਿਊਟੀ ’ਤੇ ਤਾਇਨਾਤ ਮੁਨਸ਼ੀ ਨਾਲ ਸ਼ਰਾਬੀ ਨੇ ਕੀਤੀ ਕੁੱਟਮਾਰ , ਵਰਦੀ ਪਾੜੀ

Friday, Sep 02, 2022 - 11:40 AM (IST)

ਡਿਊਟੀ ’ਤੇ ਤਾਇਨਾਤ ਮੁਨਸ਼ੀ ਨਾਲ ਸ਼ਰਾਬੀ ਨੇ ਕੀਤੀ ਕੁੱਟਮਾਰ , ਵਰਦੀ ਪਾੜੀ

ਸ਼ਹਿਣਾ (ਧਰਮਿੰਦਰ) : ਸ਼ਰਾਬੀ ਵਿਅਕਤੀ ਵੱਲੋਂ ਨਸ਼ੇ ਦੀ ਹਾਲਤ ’ਚ ਡਿਊਟੀ ’ਤੇ ਤਾਇਨਾਤ ਥਾਣਾ ਮੁਨਸ਼ੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ 30 ਅਗਸਤ ਦੇਰ ਰਾਤ ਨੂੰ ਨਸ਼ੇ ਦੀ ਹਾਲਤ ’ਚ ਗੁਲਾਬ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭੱਠਾ ਭੋਲੀਆ ਪੱਤੀ, ਸ਼ਹਿਣਾ ਨੇ ਪੁਲਸ ਥਾਣੇ ਆ ਪੁਲਸ ਨਾਲ ਬਦਸਲੂਕੀ ਕੀਤੀ।

ਇਹ ਵੀ ਪੜ੍ਹੋ- ਬਰਨਾਲਾ ਦੀ ਧੀ ਜਲਦ ਭਰੇਗੀ 'ਉਡਾਣ', ਸੁਫ਼ਨਾ ਪੂਰਾ ਕਰਨ ਲਈ ਰਾਜ ਸਭਾ ਮੈਂਬਰ ਸਾਹਨੀ ਵੱਲੋਂ ਵਿਸ਼ੇਸ਼ ਮਦਦ

ਜਾਣਕਾਰੀ ਮੁਤਾਬਕ ਸ਼ਰਾਬੀ ਨੇ ਪਹਿਲਾਂ ਡਿਊਟੀ ’ਤੇ ਤਾਇਨਾਤ ਥਾਣੇ ਦੇ ਮੁਨਸ਼ੀ ਹਰਪ੍ਰੀਤ ਸਿੰਘ ਦੇ ਹੱਥੋਂ ਪੈੱਨ ਖੋਹ ਲਿਆ ਅਤੇ ਉਸਦੇ ਥੱਪੜ ਮਾਰ ਦਿੱਤਾ। ਇੰਨਾ ਹੀ ਨਹੀਂ ਮੁਨਸ਼ੀ ਦੀ ਵਰਦੀ ਵੀ ਪਾੜ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ, ਜਿਸ ਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਰਿਪੋਰਟ ’ਚ ਜ਼ਿਆਦਾ ਮਾਤਰਾ ’ਚ ਨਸ਼ਾ ਕੀਤਾ ਪਾਇਆ ਗਿਆ। ਐੱਸ.ਐੱਚ.ਓ. ਸਿੱਧੂ ਨੇ ਦੱਸਿਆ ਕਿ ਡਿਊਟੀ ’ਤੇ ਤਾਇਨਾਤ ਮੁਨਸ਼ੀ ਨਾਲ ਕੀਤੀ ਬਦਸਲੂਕੀ ਅਤੇ ਵਰਦੀ ਪਾੜਨ ਦੇ ਮਾਮਲੇ ’ਚ ਪੁਲਸ ਥਾਣਾ ਸ਼ਹਿਣਾ ਵਿਖੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News