ਮਾਨਸਿਕ ਤੌਰ ''ਤੇ ਪਰੇਸ਼ਾਨ ਵਿਅਕਤੀ ਦੀ ਇੰਜਣ ਦੀ ਲਪੇਟ ''ਚ ਆਉਣ ਨਾਲ ਹੋਈ ਮੌਤ

Wednesday, Sep 07, 2022 - 12:21 PM (IST)

ਮਾਨਸਿਕ ਤੌਰ ''ਤੇ ਪਰੇਸ਼ਾਨ ਵਿਅਕਤੀ ਦੀ ਇੰਜਣ ਦੀ ਲਪੇਟ ''ਚ ਆਉਣ ਨਾਲ ਹੋਈ ਮੌਤ

ਤਪਾ ਮੰਡੀ(ਸ਼ਾਮ ਗਰਗ) : ਤਪਾ ਜੇਠੂਕੇ ਰੇਲ ਲਾਈਨ ’ਤੇ ਬੀਤੇ ਦਿਨ ਇਕ ਵਿਅਕਤੀ ਦੀ ਇੰਜਣ (ਪਾਵਰ) ਨਾਲ ਕੱਟ ਕੇ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਬਰਨਾਲਾ ਦੇ ਸਹਾਇਕ ਥਾਣੇਦਾਰ ਹਰਕੇਸ਼ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਤਪਾ ਬਠਿੰਡਾ ਰੇਲ ਲਾਈਨ ਉਪਰ ਜੇਠੂਕੇ ਡਰੇਨ ’ਤੇ ਇਕ ਵਿਅਕਤੀ ਇੰਜਣ (ਪਾਵਰ) ਹੇਠ ਕੱਟ ਕੇ ਮਰ ਗਿਆ ਜਿਸਦੀ ਪਛਾਣ ਜਸਕਰਨ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਘੜੈਲੀ ਜ਼ਿਲਾ ਬਠਿੰਡਾ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ- ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਹੁਣ ਬੈਰਕ ਦੀ ਛੱਤ ਤੋਂ ਮਿਲਿਆ ਸ਼ੱਕੀ ਪੈਕਟ

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਬਰਨਾਲਾ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸਦੇ ਜੀਜਾ ਸੁਖਵਿੰਦਰ ਸਿੰਘ ਵਾਸੀ ਅਕਲੀਆਂ ਨੇ ਬਿਆਨ ਦਰਜ ਕਰਵਾਏ ਹਨ ਕਿ ਮ੍ਰਿਤਕ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਅਤੇ ਇਕ ਸਾਲ ਬਾਅਦ ਉਸਦਾ ਤਲਾਕ ਹੋ ਗਿਆ। ਤਲਾਕ ਹੋਣ ਤੋਂ ਬਾਅਦ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਕੁਝ ਸਮੇਂ ਬਾਅਦ ਉਸ ਦੇ ਮਾਤਾ-ਪਿਤਾ ਦੀ ਵੀ ਮੌਤ ਹੋ ਗਈ, ਜਿਸ ਕਾਰਨ ਉਹ ਹੋਰ ਪਰੇਸ਼ਾਨ ਰਹਿਣ ਲੱਗ ਗਿਆ ਸੀ। ਪੁਲਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਧਾਰਾ ਤਹਿਤ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News