ਸੰਗਰੂਰ ''ਚ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪਤੀ ਦੀ ਹੋਈ ਦਰਦਨਾਕ ਮੌਤ
Tuesday, Feb 21, 2023 - 11:44 AM (IST)

ਸੰਗਰੂਰ (ਸਿੰਗਲਾ) : ਸੰਗਰੂਰ ਤੋਂ ਮਸਤੂਆਣਾ ਸਾਹਿਬ ਵਿਖੇ ਰੋਡ ’ਤੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨਾਲ ਵਾਪਰੇ ਸੜਕ ਹਾਦਸੇ ’ਚ ਪਤੀ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ, ਜਿਸਨੂੰ ਇਲਾਜ ਲਈ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨੇ ਰਾਮ ਸਿੰਘ ਪੁੱਤਰ ਤੇਲੂ ਰਾਮ ਵਾਸੀ ਉੱਪਲੀ ਰੋਡ ਸੰਗਰੂਰ ਆਪਣੀ ਪਤਨੀ ਜੀਤ ਕੌਰ ਨਾਲ ਮਸਤੂਆਣਾ ਸਾਹਿਬ ਵਿਖੇ ਜਾ ਰਿਹਾ ਸੀ ਜੋ ਕਿ ਉੱਥੇ ਕੋਈ ਦੁਕਾਨ ਵਗੈਰਾ ਕਰਦੇ ਹਨ ਤਾਂ ਜਿਉ ਉਹ ਮਸਤੂਆਣਾ ਸਾਹਿਬ ਨੇੜਲੇ ਕੱਟ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਇਕ ਕਾਰ ਨੇ ਆਪਣੀ ਲਪੇਟ ’ਚ ਲੈ ਲਿਆ।
ਇਹ ਵੀ ਪੜ੍ਹੋ- ਦਿਲ ਦਹਿਲਾਉਣ ਵਾਲੀ ਵਾਰਦਾਤ, ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੁੱਟ ਸ਼ਖ਼ਸ ਦੀਆਂ ਤੋੜੀਆਂ ਹੱਡੀਆਂ
ਜਿਸਦੇ ਸਿੱਟੇ ਵਜੋਂ ਰਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਜੀਤ ਕੌਰ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਟੱਕਰ ਐਨੀ ਭਿਆਨਕ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਗੁੰਡਾਗਰਦੀ ਦੀ ਹੱਦ, ਭਰੇ ਬਾਜ਼ਾਰ ’ਚ ਤਲਵਾਰਾਂ ਨਾਲ ਵੱਢ ਦਿੱਤੀ ਜਨਾਨੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।