ਬਰਨਾਲਾ ਦੇ ਤਪਾ ''ਚ ਸ਼ੁਰੂ ਹੋਈ ਕਣਕ ਦੀ ਵਾਢੀ, ਕਿਸਾਨਾਂ ''ਚ ਪਾਈ ਜਾ ਰਹੀ ਖ਼ੁਸ਼ੀ
Sunday, Apr 09, 2023 - 05:22 PM (IST)

ਤਪਾ ਮੰਡੀ (ਸ਼ਾਮ, ਗਰਗ) : ਤਪਾ ਇਲਾਕੇ ’ਚ ਕਣਕ ਦੀ ਹੱਥੀਂ ਵਾਢੀ ਸ਼ੁਰੂ ਹੋਣ ਨਾਲ ਕਿਸਾਨਾਂ ’ਚ ਖ਼ੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਕਿਸਾਨ ਕਰਮਜੀਤ ਸਿੰਘ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਪਈ ਬੇਮੌਸਮੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਕਣਕ ਡਿੱਗਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਪਰ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੀ ਬਾਂਹ ਨਹੀਂ ਫੜੀ। ਕਿਸਾਨ ਨੇ ਦੱਸਿਆ ਕਿ ਉਸ ਦੇ ਕਣਕ ਖੇਤ ’ਚ ਪੱਕੀ ਖੜ੍ਹੀ ਹੈ ਪਰ ਅਜੇ ਤੱਕ ਆਲੂਆਂ ਦੀ ਪੁਟਾਈ ਚੱਲ ਰਹੀ ਹੈ, ਜਿਸ ਕਾਰਨ ਮਜ਼ਦੂਰੀ ਦਾ ਰੇਟ 500 ਰੁਪਏ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਰਹੇਗਾ ਮੌਸਮ, ਪੰਜਾਬ 'ਚ ਸਮਰਾਲਾ ਸਭ ਤੋਂ ਗਰਮ ਤੇ ਹੁਸ਼ਿਆਰਪੁਰ ਠੰਡਾ
ਇਸ ਤੋਂ ਇਲਾਵਾ ਉਨ੍ਹਾਂ ਨੂੰ ਰੋਟੀ ਅਤੇ ਚਾਹ ਪਾਣੀ ਨਾਲ ਦਿੱਤਾ ਜਾ ਰਿਹਾ ਹੈ। ਹੱਥੀਂ ਵਾਢੀ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਕਣਕ ਵਿਛੀ ਅਤੇ ਤੂੜੀ ਦਾ ਭਾਅ ਤੇਜ਼ ਹੋਣ ਕਾਰਨ ਕਣਕ ਦੀ ਵਾਢੀ ਦਾ ਕੰਮ ਹੱਥੀਂ ਸ਼ੁਰੂ ਕੀਤਾ ਗਿਆ ਹੈ। ਨੇੜਲੇ ਪਿੰਡਾਂ ’ਚ ਕਣਕ ਦੀ ਵਾਢੀ ਹੱਥੀ ਅਤੇ ਕੰਬਾਇਨਾਂ ਨਾਲ ਬੇਸ਼ੱਕ ਸ਼ੁਰੂ ਹੋ ਗਈ ਹੈ ਪਰ ਤਪਾ ਦੀ ਮੰਡੀ ’ਚ ਇੱਕਾ-ਦੁੱਕਾ ਢੇਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕਿਸਾਨਾਂ ਅਨੁਸਾਰ ਇਸ ਵਾਰ ਕਣਕ ਦਾ ਝਾੜ ਘੱਟ ਜ਼ਰੂਰ ਨਿਕਲੇਗਾ।
ਇਹ ਵੀ ਪੜ੍ਹੋ- ਜਦੋਂ ਲਾੜੇ ਨੇ ਲਾਵਾਂ ਤੋਂ ਬਾਅਦ ਮੰਗਿਆ ਦਾਜ, ਫਿਰ ਚੱਲੀਆਂ ਕੁਰਸੀਆਂ, ਪਲੇਟਾਂ ਤੇ ਇੱਟਾਂ (ਵੀਡੀਓ)
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।