ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਹਿਲਾਂ ਦੋਸਤ ਨੂੰ ਝਾਂਸਾ ਦੇ ਕੇ ਬੁਲਾਇਆ, ਫਿਰ ਉਤਾਰਿਆ ਮੌਤ ਦੇ ਘਾਟ

09/26/2022 4:09:31 PM

ਭਦੌੜ(ਰਾਕੇਸ਼) : ਕਸਬਾ ਭਦੌੜ ਦੇ ਕੋਠੇ ਝਾਹਿਆਂ ਵਾਲੀ ਦੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਏ. ਐੱਸ. ਆਈ . ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਕੋਠੇ ਝਾਹਿਆਂ ਵਾਲੀ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਹਰਪ੍ਰੀਤ ਸਿੰਘ ਨੇ ਸੁਖਦੀਪ ਸਿੰਘ ਤੋਂ 6 ਹਜ਼ਾਰ ਰੁਪਏ ਲੈਣੇ ਸਨ ਜਿਸ ਸਬੰਧੀ ਇਨ੍ਹਾਂ ਵਿਚ ਆਪਸੀ ਝਗੜਾ ਵੀ ਹੋਇਆ।

ਇਹ ਵੀ ਪੜ੍ਹੋ- ਬੇਮੌਸਮੀ ਮੀਂਹ ਕਾਰਨ ਚਿੰਤਾ ’ਚ ‘ਖੇਤਾਂ ਦੇ ਪੁੱਤ’, ਬੁਰੀ ਤਰ੍ਹਾਂ ਨੁਕਸਾਨੀ ਗਈ ਝੋਨੇ ਦੀ ਫ਼ਸਲ

ਬੀਤੇ ਦਿਨੀਂ ਉਸਦੇ ਦੋਸਤ ਸੁਖਦੀਪ ਸਿੰਘ ਉਰਫ ਮਨੀ, ਰਵਿੰਦਰ ਸਿੰਘ ਉਰਫ ਗਗਨ, ਅਵਤਾਰ ਸਿੰਘ ਉਰਫ ਹਨੀ ਅਤੇ ਕਾਲਾ ਸਿੰਘ ਉਰਫ ਬੱਟਾ ਆਦਿ ਨੇ ਸਕੀਮ ਤਹਿਤ ਹਰਪ੍ਰੀਤ ਸਿੰਘ ਨੂੰ ਇਹ ਕਹਿ ਕੇ ਸੱਦ ਲਿਆ ਕਿ ਕੋਈ ਐਮਰਜੈਂਸੀ ਸਵਾਰੀ ਹੈ। ਹਰਪ੍ਰੀਤ ਸਿੰਘ ਇਨ੍ਹਾਂ ਦੇ ਕਹਿਣ ’ਤੇ ਗੱਡੀ ਲੈ ਕੇ ਚਲਾ ਗਿਆ। ਰਸਤੇ ’ਚ ਇਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਨਹਿਰ ’ਚ ਸੁੱਟ ਦਿੱਤਾ। ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੀ ਮਾਤਾ ਜਸਵੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸੁਖਦੀਪ ਸਿੰਘ, ਰਵਿੰਦਰ ਸਿੰਘ , ਅਵਤਾਰ ਸਿੰਘ ਅਤੇ ਕਾਲਾ ਸਿੰਘ ਸਿੰਘ ਸਾਰੇ ਵਾਸੀ ਭਦੌੜ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਅਵਤਾਰ ਸਿੰਘ ਹਨੀ ਨੂੰ ਕਾਬੂ ਕਰਨਾ ਬਾਕੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਂਝੇ ਕਰੋ। 


Anuradha

Content Editor

Related News