ਸਿਮਰਨਜੀਤ ਮਾਨ ਦਾ ਵਿਵਾਦਿਤ ਬਿਆਨ, ਮੈਂ ਪੈਸੇ ਲੈ ਕੇ ਵਿਦੇਸ਼ਾਂ ''ਚ ਸਿਆਸੀ ਸ਼ਰਨ ਲਈ ਜਾਰੀ ਕਰਦਾ ਹਾਂ ਪੱਤਰ

04/06/2023 5:03:21 PM

ਸੰਗਰੂਰ : ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇਕ ਵਾਰ ਫਿਰ ਵਿਵਾਦਾਂ 'ਚ ਆ ਗਏ ਹਨ। ਉਨ੍ਹਾਂ ਨੇ ਖ਼ੁਦ ਇਹ ਗੱਲ ਮੰਨੀ ਹੈ ਕਿ ਉਹ ਲੋਕਾਂ ਨੂੰ ਵਿਦੇਸ਼ 'ਚ ਸਿਆਸੀ ਸ਼ਰਨ ਦਿਵਾਉਣ ਲਈ ਪੈਸੇ ਲੈ ਕੇ ਪੱਤਰ ਜਾਰੀ ਕਰਦੇ ਹਨ। ਦੱਸ ਦੇਈਏ ਕਿ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਇਹ ਗੱਲ ਸਵੀਕਾਰ ਕੀਤੀ ਹੈ। ਉਨ੍ਹਾਂ ਆਖਿਆ ਕਿ ਹੁਣ ਤੱਕ 50 ਹਜ਼ਾਰ ਲੋਕ ਅਮਰੀਕਾ, ਬ੍ਰਿਟੇਨ, ਜਰਮਨੀ ਆਦਿ ਦੇਸ਼ਾਂ 'ਚ ਸਥਾਈ ਹੋ ਚੁੱਕੇ ਹਨ। ਦੱਸ ਦੇਈਏ ਕਿ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਪੱਖੀ ਨਾਅਰਿਆਂ ਤੇ ਦੇਸ਼ ਵਿਰੋਧੀ ਬਿਆਨ ਦੇਣ ਕਾਰਨ ਅਕਸਰ ਵਿਵਾਦਾਂ 'ਚ ਘਿਰੇ ਰਹਿੰਦੇ ਹਨ।

ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 5ਵੀਂ ਦਾ ਨਤੀਜਾ, ਇੰਝ ਕਰੋ ਚੈੱਕ

ਸਾਂਸਦ ਸਿਮਰਨਜੀਤ ਮਾਨ ਕਿਸੇ ਵਿਅਕਤੀ ਨੂੰ ਰਾਜਨੀਤਕ ਸ਼ਰਨ ਦਿਵਾਉਣ ਲਈ ਜੋ ਪੱਤਰ ਜਾਰੀ ਕਰਦੇ ਹਨ, ਉਸ 'ਚ ਲਿਖਦੇ ਹਨ ਕਿ ਸਬੰਧਤ ਵਿਅਕਤੀ ਨੂੰ  ਪੰਜਾਬ ਅਤੇ ਕੇਂਦਰ ਸਰਕਾਰ ਖਾਲਿਸਤਾਨੀ ਦਾ ਸਮਰਥਨ ਕਰਨ ਦੇ ਚੱਲਦਿਆਂ ਤੰਗ ਕਰ ਰਹੀ ਹੈ ਤੇ ਉਸਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਉਸੇ ਰਾਜਨੀਤਕ ਸ਼ਰਨ ਦਿੱਤੀ ਜਾਵੇ। ਸਿਮਰਨਜੀਤ ਮਾਨ ਪਹਿਲਾਂ ਵੀ ਦੋ ਵਾਰ ਸਾਂਸਦ ਰਹਿ ਚੁੱਕੇ ਹਨ ਇਸ ਲਈ ਉਨ੍ਹਾਂ ਦੇ ਪੱਤਰ 'ਤੇ ਜ਼ਿਆਦਾਤਰ ਲੋਕਾਂ ਨੂੰ ਸ਼ਰਨ ਮਿਲ ਜਾਂਦੀ ਹੈ।  ਮਾਨ ਨੇ ਕਿਹਾ ਕਿ ਜੋ ਲੋਕ ਮੁਸ਼ਕਲ 'ਚ ਹਨ, ਮੈਂ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਲੈਟਰਹੈੱਡ 'ਤੇ ਸਿਆਸੀ ਸ਼ਰਨ ਦੇ ਲਈ ਲਿਖ ਕੇ ਦੇ ਦਿੰਦਾ ਹਾਂ। ਇਸ ਤੋਂ ਇਲਾਵਾ ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਆਖਿਆ ਕਿ ਜੋ ਬੱਚੇ 30 ਤੋਂ 40 ਲੱਖ ਰੁਪਏ ਖ਼ਰਚ ਕਰਕੇ ਵਿਦੇਸ਼ ਜਾਣਾ ਚਾਹੁੰਦੇ ਹਨ ਕਿ ਉਹ ਮੇਰੇ ਇਕ ਪੱਤਰ ਲਈ ਮੇਰੀ ਪਾਰਟੀ ਨੂੰ 35 ਹਜ਼ਾਰ ਰੁਪਏ ਨਹੀਂ ਦੇ ਸਕਦੇ? ਕੀ ਮੈਂ ਪਾਰਟੀ ਨਹੀਂ ਚਲਾਉਣੀ? ਇਸ ਵਿਚ ਗ਼ਲਤ ਤੀ ਹੈ? 

ਇਹ ਵੀ ਪੜ੍ਹੋ-  ਬਠਿੰਡਾ ਦੇ AIIMS ਹਸਪਤਾਲ 'ਚ ਹੰਗਾਮਾ, ਸਟਾਫ਼ ਨੇ ਮੇਨ ਗੇਟ 'ਤੇ ਜੜਿਆ ਜਿੰਦਾ

ਮਾਨ ਨੇ ਆਖਿਆ ਕਿ ਮੇਰੇ ਵਿਰੋਧੀ ਵੀ ਪਾਰਟੀ ਚਲਾਉਣ ਲਈ ਪੈਸੇ ਲੈਂਦੇ ਹਨ ਤੇ ਮੈਂ ਇਹ ਤਰੀਕਾ ਅਪਣਾਇਆ ਹੈ। ਜ਼ਿਕਰਯੋਗ ਹੈ ਕਿ ਸਿਮਰਨਜੀਤ ਮਾਨ ਵੱਲੋਂ ਇਹ ਗੱਲ ਸਵੀਕਾਰ ਕਰਨ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਨੇ ਇਸ ਮਾਮਲੇ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਥੀ ਹੈ। ਸੁਰੱਖਿਆ ਏਜੰਸੀਆਂ ਇਸ ਨੂੰ ਦੇਸ਼ ਲਈ ਖ਼ਤਰਾ ਦੱਸ ਰਹੀਆਂ ਹਨ। ਇਸ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੋ ਲੋਕ ਵਿਦੇਸ਼ 'ਚ ਇਸ ਤਰ੍ਹਾ ਸਿਆਸੀ ਸ਼ਰਨ ਲੈ ਕੇ ਸਥਾਈ ਹੋ ਜਾਂਦੇ ਹਨ ਜਾਂ ਫਿਰ ਉੱਥੇ ਰਹਿ ਰਹੇ ਹਨ ਉਨ੍ਹਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ ਤੇ ਉਨ੍ਹਾਂ ਨੂੰ ਡਿਪੋਰਟ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਵਾਈ ਜਾਵੇਗੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News