10th Results : ਤਪਾ ਦੀ ਅਮਨਦੀਪ ਕੌਰ ਨੇ ਜ਼ਿਲ੍ਹੇ ''ਚੋਂ ਹਾਸਲ ਕੀਤਾ ਪਹਿਲਾ ਸਥਾਨ, ਇੰਜੀਨੀਅਰ ਬਣਨ ਦਾ ਹੈ ਸੁਫ਼ਨਾ
Friday, May 26, 2023 - 05:47 PM (IST)

ਤਪਾ ਮੰਡੀ (ਸ਼ਾਮ,ਗਰਗ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ‘ਚੋਂ ਸਰਕਾਰੀ ਹਾਈ ਸਕੂਲ ਦਰਾਜ ਦੀ ਵਿਦਿਆਰਥਣ ਅਮਨਦੀਪ ਕੌਰ ਨੇ 650 ਵਿੱਚੋਂ 634 ਅੰਕ ਲੈ ਕੇ ਮੈਰਿਟ ਸੂਚੀ ‘ਚ ਨਾਮ ਦਰਜ ਕਰਵਾ ਕੇ ਪੰਜਾਬ ‘ਚੋਂ 14ਵਾਂ ਰੈਂਕ ਅਤੇ ਜ਼ਿਲ੍ਹਾ ਬਰਨਾਲਾ ‘ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥਣ ਦੀ ਇਸ ਪ੍ਰਾਪਤੀ 'ਤੇ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਹੋਇਆ ਹੈ ਅਤੇ ਖ਼ੁਸ਼ੀ ‘ਚ ਮਾਪਿਆਂ, ਸਕੂਲ ਦੇ ਮੁੱਖ ਅਧਿਆਪਕ ਅਤੇ ਸਮੂਹ ਸਟਾਫ਼ ਨੇ ਮੂੰਹ ਮਿੱਠਾ ਕਰਵਾਇਆ।
ਇਹ ਵੀ ਪੜ੍ਹੋ- ਟਰੱਕ ਤੋਂ ਡਿੱਗਣ ਕਾਰਨ ਟਰੱਕ ਆਪਰੇਟਰ ਦੀ ਮੌਤ, ਫ਼ੌਜ ਤੋਂ ਸੇਵਾਮੁਕਤ ਸੀ ਮ੍ਰਿਤਕ
ਇਸ ਮੌਕੇ ਵਿਦਿਆਰਥਣ ਅਮਨਦੀਪ ਕੋਰ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਪ੍ਰੀਤ ਸਿੰਘ ਖੇਤੀਬਾੜੀ ਕਰਦੇ ਹਨ ਅਤੇ ਮੰਮੀ ਬਲਜੀਤ ਕੌਰ ਇੱਕ ਘਰੇਲੂ ਔਰਤ ਹੋਣ ਦੇ ਨਾਲ-ਨਾਲ ਹਰ ਸਮੇਂ ਇਹੋ ਕਹਿੰਦੇ ਰਹਿੰਦੇ ਸੀ ਪੁੱਤ ਪੜ੍ਹ ਲੈ ਪੜ੍ਹਾਈ ਕੰਮ ਆਵੇਗੀ। ਉਨ੍ਹਾਂ ਦੇ ਕਹੇ ਸ਼ਬਦ ਤੇ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ। ਇਸ ਦਾ ਸਿਹਰਾ ਸਕੂਲ ਦੇ ਸਮੂਹ ਸਟਾਫ਼ ਅਤੇ ਮਾਪਿਆਂ ਨੂੰ ਜਾਂਦਾ ਹੈ।
ਇਹ ਵੀ ਪੜ੍ਹੋ- ਮੁਕਤਸਰ 'ਚ ਵਾਪਰੇ ਹਾਦਸੇ ਨੇ ਪੁਆਏ ਘਰ 'ਚ ਵੈਣ, ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ
ਵਿਦਿਆਰਥਣ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਉਹ ਨਾਨ-ਮੈਡੀਕਲ ਕਰਕੇ ਇੰਜੀਨੀਅਰ ਬਣਨ ਦੀ ਇੱਛਾ ਰੱਖਦੀ ਹੈ। ਉਸ ਨੇ ਦੱਸਿਆ ਕਿ ਉਹ ਅਥਲੈਟੀਕਸ ‘ਚ ਵੀ ਬਹੁਤ ਰੁੱਚੀ ਰੱਖਦੀ ਹੈ ਤੇ ਉਹ ਜ਼ੌਨ ਪੱਧਰੀ ਹੋਈ 100 ਮੀਟਰ ਦੋੜ ‘ਚ ਪਹਿਲਾਂ ਅਤੇ ਜ਼ਿਲ੍ਹਾ ਪੱਧਰੀ ‘ਚ ਚੌਥਾ ਸਥਾਨ ਪ੍ਰਾਪਤ ਕਰ ਚੁੱਕੀ ਹੈ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਦਰਾਕਾ, ਸਰਪੰਚ ਕਰਮ ਸਿੰਘ ਦਰਾਜ ਆਦਿ ਪਿੰਡ ਨਿਵਾਸੀਆਂ ਨੇ ਵਧਾਈਆਂ ਦਿੱਤੀਆਂ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।