ਸੰਗਰੂਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਅਕਾਲੀ ਆਗੂ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ
Wednesday, Nov 23, 2022 - 06:27 PM (IST)

ਸੰਗਰੂਰ(ਸਿੰਗਲਾ) : ਵਿਨਰਜੀਤ ਸਿੰਘ ਖਡਿਆਲ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਸੰਗਰੂਰ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਸ਼੍ਰੋਮਣੀ ਅਕਾਲੀ ਦਲ ਦੇ ਧਿਆਨ ਵਿੱਚ ਆ ਰਹੀਆਂ ਹਨ। ਸੰਗਰੂਰ ਵਾਸੀ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਕੋਲ ਮੰਗ ਕਰ ਰਹੇ ਹਨ। ਇਹ ਸਮੱਸਿਆਵਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣ ਤਾਂ ਜੋ ਇਨ੍ਹਾਂ ਦਾ ਹੱਲ ਹੋ ਸਕੇ। ਜਿਸ ਤਹਿਤ ਅੱਜ ਅਕਾਲੀ ਦਲ ਵੱਲੋਂ ਇੱਕ ਲਿਖਤੀ ਮੰਗ ਪੱਤਰ ਸਹਾਇਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਅਤੇ ਸ਼ਹਿਰ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਂਵਾਂ ਦਾ ਹੱਲ ਕਰਨ ਲਈ ਗੱਲਬਾਤ ਕੀਤੀ ਗਈ। ਅਕਾਲੀ ਦਲ ਵੱਲੋਂ ਹੇਠ ਲਿਖੀਆਂ ਮੰਗਾਂ ਦੱਸੀਆਂ ਗਈਆਂ ।
1. ਸੰਗਰੂਰ ਸ਼ਹਿਰ ਦੇ ਡਿਵਾਈਡਰਾਂ ਤੇ ਸਹੀ ਢੰਗ ਨਾਲ ਗਰਿੱਲਾਂ ਲਗਵਾਉਣ ਸੰਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਸੰਗਰੂਰ ਸ਼ਹਿਰ ਦੇ ਮਿਲਕ ਪਲਾਂਟ ਦੇ ਗੇਟ ਦੇ ਸਾਹਮਣੇ, ਪਟਿਆਲਾ ਬਾਈਪਾਸ, ਰਣਬੀਰ ਕਾਲਜ, ਭਗਤ ਸਿੰਘ ਚੌਂਕ, ਅਨਾਜ ਮੰਡੀ, ,ਰੈਸਟ ਹਾਊਸ, ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਅਤੇ ਬਰਨਾਲਾ ਕੈਂਚੀਆਂ ਕੋਲ ਲੱਗੀਆਂ ਡਵਾਈਡਰਾਂ ਉੱਤੇ ਗਰਿੱਲਾਂ ਬਿਲਕੁਲ ਵੀ ਸਹੀ ਢੰਗ ਨਾਲ ਨਹੀਂ ਲਗਾਈਆਂ ਗਈਆਂ ਹਨ, ਜਿਸ ਕਾਰਨ ਆਏ ਦਿਨ ਸ਼ਹਿਰ ਵਾਸੀ ਹਾਦਸੇ ਦਾ ਸ਼ਿਕਾਰ ਹੁੰਦੇ ਹਨ।
ਇਹ ਵੀ ਪੜ੍ਹੋ- ਪਹਿਲਾਂ ਨਾਬਾਲਿਗ ਕੁੜੀ ਨਾਲ ਵਧਾਈ ਨੇੜਤਾ, ਫਿਰ ਵਿਆਹ ਦਾ ਝਾਂਸਾ ’ਚ ਲੈ ਕੇ ਹੋਇਆ ਫ਼ਰਾਰ
2. ਸੰਗਰੂਰ ਸ਼ਹਿਰ ਵਿੱਚ ਟਰੈਫਿਕ ਦੀ ਗੰਭੀਰ ਸਮੱਸਿਆ:- ਬੱਸ ਸਟੈਂਡ ਨੇੜੇ ਡੀਸੀ ਦਫ਼ਤਰ ਰੋਡ ਕੋਲ ਹਰ ਸਮੇਂ ਜਾਮ ਲੱਗਿਆ ਰਹਿੰਦਾ ਹੈ, ਗਊਸ਼ਾਲਾ ਰੋਡ ਨਵੀਂ ਅਨਾਜ ਮੰਡੀ ਦੇ ਨੇੜੇ ਬੈਂਕਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਪਾਰਕਿੰਗ ਹੁੰਦੀ ਹੈ ਕਿ ਓਥੋਂ ਦੀ ਲੰਘਣਾ ਬਹੁਤ ਮੁਸ਼ਕਿਲ ਹੈ ਇਸੀ ਤਰ੍ਹਾਂ ਚਾਰੇ ਗੇਟਾਂ ਤੇ ਹਰ ਸਮੇਂ ਜਾਮ ਦੀ ਸਮੱਸਿਆ ਰਹਿੰਦੀ ਹੈ। ਇਸ ਸਬੰਧੀ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਕਰ ਕੇ ਇਸ ਦਾ ਹੱਲ ਕੀਤਾ ਜਾਵੇ।
3. ਸਰਕਾਰੀ ਰਣਬੀਰ ਕਾਲਜ ਦੇ ਗਰਾਊਂਡ ਵਿਚ ਅੱਗੇ ਤੋਂ ਕੋਈ ਵੀ ਮੇਲਾ ਨਾ ਲਗਾਇਆ ਜਾਵੇ। ਕੁਝ ਦਿਨ ਪਹਿਲਾਂ ਸਰਕਾਰੀ ਰਣਬੀਰ ਕਾਲਜ ਗਰਾਂਉਂਡ ਵਿਚ ਸਰਸ ਮੇਲਾ ਲਗਾਇਆ ਗਿਆ ਸੀ । ਜਿਸ ਨਾਲ ਸਾਰਾ ਗਰਾਊਂਡ ਤਹਿਸ-ਨਹਿਸ ਹੋ ਗਿਆ ਹੈ, ਮੇਲਾ ਲੱਗਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਤੇ ਵੀ ਬਹੁਤ ਮਾੜਾ ਪ੍ਰਭਾਵ ਪਿਆ ਅਤੇ ਗ੍ਰਾਉਂਡ ਖਰਾਬ ਹੋਣ ਕਾਰਨ ਖਿਡਾਰੀ ਆਪਣੀ ਕਸਰਤ ਜਾਂ ਪ੍ਰੈਕਟਿਸ ਨਹੀਂ ਕਰ ਸਕਦੇ ਕਿਰਪਾ ਕਰਕੇ ਖਿਡਾਰੀਆਂ ਦੇ ਖੇਡਣ ਲਈ ਗਰਾਊਡ ਨੂੰ ਮੁੜ ਤੋਂ ਸਹੀ ਹਾਲਤ ਵਿੱਚ ਕੀਤਾ ਜਾਵੇ, ਆਮ ਤੌਰ ਤੇ ਸੰਗਰੂਰ ਸ਼ਹਿਰ ਦੇ ਵਸਨੀਕ ਅਤੇ ਬੱਚੇ ਇਸ ਗਰਾਊਂਡ ਵਿਚ ਸਵੇਰੇ-ਸ਼ਾਮ ਖੇਡਣ ਜਾਂਦੇ ਹਨ। ਇਸ ਗਰਾਊਂਡ ਵਿਚ ਸਵੇਰੇ-ਸ਼ਾਮ ਬਜ਼ੁਰਗ ਸੈਰ ਕਰਦੇ ਸਨ ,ਗਰਾਊਂਡ ਉੱਚਾ ਨੀਵਾਂ ਹੋਣ ਕਾਰਨ ਉਹ ਸਹੀ ਢੰਗ ਨਾਲ ਸੈਰ ਨਹੀਂ ਕਰ ਸਕਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਮੇਲੇ ਖਿਡਾਰੀਆਂ ਦੇ ਗਰਾਊਂਡ ਜਾਂ ਸ਼ੈਰ ਕਰਨ ਵਾਲੀ ਥਾਵਾਂ ਤੇ ਨਾ ਲਗਾਏ ਜਾਣ ।
ਇਹ ਵੀ ਪੜ੍ਹੋ- 'ਸੌਂ ਜਾ ਬੇਟਾ ਵਰਨਾ ਕੇਜਰੀਵਾਲ ਆ ਜਾਏਗਾ', CM ਦਿੱਲੀ ਦੀ ਤਾਰੀਫ਼ 'ਚ ਰਾਘਵ ਚੱਢਾ ਨੇ ਬੋਲਿਆ ਫ਼ਿਲਮ ਦਾ ਡਾਇਲਾਗ
4. ਸੰਗਰੂਰ ਸ਼ਹਿਰ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਕੁਝ ਦਿਨਾਂ ਬਾਅਦ ਸੰਗਰੂਰ ਸ਼ਹਿਰ ਵਿੱਚ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਜਾਂਦੇ ਹਨ। ਸ਼ਹਿਰ ਦੀ ਸਫ਼ਾਈ ਦਾ ਬਹੁਤ ਬੁਰਾ ਹਾਲ ਹੈ। ਕਈ ਥਾਵਾਂ ਤੇ ਤਾਂ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ। ਜਿਸ ਕਾਰਨ ਬਹੁਤ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਵਿਸ਼ੇਸ਼ ਤੌਰ ਅੱਜ ਦੇ ਸਮੇਂ ਵਿੱਚ ਡੇਂਗੂ ਦੀ ਨਾਮੁਰਾਦ ਬਿਮਾਰੀ ਦਾ ਕਹਿਰ ਪੂਰੇ ਜ਼ੋਰਾਂ ਤੇ ਹੈ, ਇਸ ਕਾਰਨ ਸ਼ਹਿਰ ਵਿਚ ਕਈ ਡੇਂਗੂ ਕਾਰਨ ਮੌਤਾਂ ਵੀ ਹੋ ਚੁੱਕੀਆਂ ਹਨ। ਨਾਭਾ ਗੇਟ (ਨੇੜੇ ਸਿਟੀ ਪਾਰਕ) ਕੂੜੇ ਦਾ ਡੰਪ ਹੈ ਉੱਥੇ ਏਨਾ ਕੂੜਾ ਦਾ ਢੇਰ ਹੋ ਜਾਂਦਾ ਹੈ ਕਿ ਉਹ ਸੜਕਾਂ ਉੱਤੇ ਖਿਲਰਿਆ ਰਹਿੰਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਵੀ ਕੋਈ ਸਮੱਸਿਆਂ ਆਉਂਦੀਆਂ ਹਨ। ਕੂੜਾ ਚੱਕਣ ਲਈ ਸੀਵਰੇਜ ਦੀ ਸਾਫ ਸਫਾਈ ਲਈ ਇਕ ਯੋਗ ਪ੍ਰਬੰਧ ਕੀਤਾ ਜਾਵੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।