ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ ਮਰਨ ''ਤੇ ਬੈਠਿਆਂ 3 ਕੁੜੀਆਂ, ਕਿਹਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਖਾਂਗੇ ਧਰਨਾ

Friday, Aug 26, 2022 - 11:11 AM (IST)

ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ ਮਰਨ ''ਤੇ ਬੈਠਿਆਂ 3 ਕੁੜੀਆਂ, ਕਿਹਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਖਾਂਗੇ ਧਰਨਾ

ਸੰਗਰੂਰ(ਸਿੰਗਲਾ) : ਪੰਜਾਬ ਪੁਲਸ 2016 ਦੀ ਵੇਟਿੰਗ ਤੇ 2017 ਦੀ ਵੈਰੀਫਿਕੇਸ਼ਨ ਯੂਨੀਅਨ ਦੇ ਬੈਨਰ ਹੇਠ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਪਿਛਲੇ ਚਾਰ ਮਹੀਨਿਆਂ ਤੋਂ ਧਰਨਾ ਲਾ ਕੇ ਬੈਠੇ ਇਨ੍ਹਾਂ ਧਰਨਾਕਾਰੀਆਂ ਵੱਲੋਂ  ਤਿੰਨ ਕੁੜੀਆਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਤੇ ਪ੍ਰਧਾਨ ਹਰਦੀਪ ਕੌਰ ਨੇ ਦੱਸਿਆ ਕਿ ਮਰਨ ਵਰਤ ਦੇ ਪਹਿਲੇ ਦਿਨ ਮਨਜੀਤ ਕੌਰ ਫਾਜ਼ਿਲਕਾ, ਹਰਦੀਪ ਕੌਰ ਅਬੋਹਰ ਅਤੇ ਅਮਨਦੀਪ ਕੌਰ ਫ਼ਾਜ਼ਿਲਕਾ ਬੈਠੀਆਂ ਹਨ ਜੋ ਮੰਗਾਂ ਦੀ ਪੂਰਤੀ ਤਕ ਇਹ ਮਰਨ ਵਰਤ ਜਾਰੀ ਰਹੇਗਾ।

ਇਹ ਵੀ ਪੜ੍ਹੋ- ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ 'ਚ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

ਆਗੂਆਂ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨਾਲ ਵਾਅਦਾ ਖਲਾਸੀ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਹੁਣ ਤਕ ਲਾਰਿਆਂ ’ਚ ਲਾ ਕੇ ਰੱਖਿਆ ਗਿਆ ਹੈ। ਜਦ ਕਿ ਹਰ ਵਾਰ ਹੀ ਉਨ੍ਹਾਂ ਨੂੰ ਇਹ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਮਸਲਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਮਰਨ ਵਰਤ’ ਤੇ ਬੈਠਣਾ ਪਿਆ। ਇਸ ਮੌਕੇ ਗੁਰਜੀਤ ਸਿੰਘ ਹਰਦੀਪ ਸਿੰਘ ਹਰਪ੍ਰੀਤ ਕੌਰ ਗੋਬਿੰਦ ਸਿੰਘ ਜਸਵੰਤ ਸਿੰਘ ਆਦਿ ਆਗੂ ਹਾਜ਼ਰ ਸਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News