ਸਡ਼ਕ ਹਾਦਸੇ ’ਚ ਪਤੀ-ਪਤਨੀ ਜ਼ਖਮੀ

01/12/2019 2:15:38 PM

ਰੋਪੜ (ਵਿਜੇ)-ਰੂਪਨਗਰ-ਚੰਡੀਗਡ਼੍ਹ ਹਾਈਵੇ ’ਤੇ ਪਿੰਡ ਭਿਓਰਾ ਕੋਲ ਵਾਪਰੇ ਇਕ ਸਡ਼ਕ ਹਾਦਸੇ ’ਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਪਤੀ-ਪਤਨੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਦੇ ਸਮੇਂ ਬੰਟੂ ਪੁੱਤਰ ਪੁਰਜੀਤ ਨਿਵਾਸੀ ਕੁਰਾਲੀ ਵਾਰਡ ਨੰ. 16 ਨੇਡ਼ੇ ਚਰਚ ਆਪਣੀ ਪਤਨੀ ਮੰਜੂ ਰਾਣੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਰੂਪਨਗਰ ’ਚ ਦਵਾਈ ਲੈਣ ਲਈ ਆ ਰਹੇ ਸਨ ਅਤੇ ਪਿੰਡ ਭਿਓਰਾ ਨੇਡ਼ੇ ਜਦੋਂ ਪੁੱਜੇ ਤਾਂ ਇਕ ਅਣਪਛਾਤੀ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਉਕਤ ਦੋਵੇਂ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ ਅਤੇ ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ।


Related News