ਸੰਯੁਕਤ ਸਮਾਜ ਮੋਰਚਾ ਤੇ ਕਿਸਾਨ ਲੀਡਰ ਰਾਜੇਵਾਲ ਘਿਰੇ ਵਿਵਾਦਾਂ ''ਚ
Thursday, Jan 20, 2022 - 02:15 PM (IST)
ਰੂਪਨਗਰ (ਸੱਜਣ ਸਿੰਘ ਸੈਣੀ) : ਸੰਯੁਕਤ ਸਮਾਜ ਮੋਰਚਾ ਵੱਲੋਂ ਆਪਣੇ ਕਈ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਚੁੱਕੇ ਹਨ। ਮੋਰਚੇ ਵੱਲੋਂ ਕੱਲ ਆਪਣੀ ਤੀਜੀ ਲਿਸਟ ਜਾਰੀ ਕੀਤੀ ਗਈ। ਇਸ ਲਿਸਟ ਵਿੱਚ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਐਲਾਨੇ ਗਏ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਦਾ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਹੋਰਡਿੰਗਾਂ 'ਚ ਗਾਂਧੀ ਪਰਿਵਾਰ ਤੇ ਮਨਮੋਹਨ ਸਿੰਘ ਨੂੰ ਨਹੀਂ ਮਿਲੀ ਥਾਂ
ਸੋਲਖੀਆਂ ਟੋਲ ਪਲਾਜ਼ਾ 'ਤੇ ਇਕੱਠੇ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੇ ਸੰਯੁਕਤ ਸਮਾਜ ਮੋਰਚਾ ਅਤੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ 'ਤੇ ਟਿਕਟਾਂ ਵੇਚਣ ਤੱਕ ਦੇ ਵੀ ਦੋਸ਼ ਲਾਏ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਕਿਸਾਨੀ ਸੰਘਰਸ਼ ਲੜਿਆ ਜਾ ਰਿਹਾ ਸੀ, ਉਦੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ ਪਰ ਟਿਕਟਾਂ ਦੀ ਵੰਡ ਸਮੇਂ ਇਨ੍ਹਾਂ ਵੱਲੋਂ ਨਾ ਤਾਂ ਮਜ਼ਦੂਰਾਂ ਨੂੰ ਨਾਲ ਲਿਆ ਗਿਆ ਤੇ ਨਾ ਹੀ ਅਸਲ ਕਿਸਾਨਾਂ ਨੂੰ ਅਤੇ ਜੋ ਟਿਕਟ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਦਵਿੰਦਰ ਸਿੰਘ ਬਾਜਵਾ ਨੂੰ ਦਿੱਤੀ ਗਈ ਹੈ, ਉਹ ਕਾਂਗਰਸ ਪਾਰਟੀ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਰੋਨਾ ਦੇ ਵਾਧੇ ਕਾਰਨ ਪੰਜਾਬ ਸਰਕਾਰ ਨੇ ਗਣਤੰਤਰ ਦਿਹਾੜੇ ਦੇ ਸਮਾਗਮਾਂ ਬਾਰੇ ਲਿਆ ਇਹ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ