ਔਰਤਾਂ ਦੀਆਂ ਇਹ ਬੀਮਾਰੀਆਂ ਕਰ ਸਕਦੀਆਂ ਹਨ ਉਨ੍ਹਾਂ ਨੂੰ ਆਪਣੇ ਸਾਥੀ ਤੋਂ ਦੂਰ

Saturday, Apr 08, 2017 - 12:55 PM (IST)

ਔਰਤਾਂ ਦੀਆਂ ਇਹ ਬੀਮਾਰੀਆਂ ਕਰ ਸਕਦੀਆਂ ਹਨ ਉਨ੍ਹਾਂ ਨੂੰ ਆਪਣੇ ਸਾਥੀ ਤੋਂ ਦੂਰ

ਮੁੰਬਈ— ਘਰ ਅਤੇ ਬਾਹਰ ਦਾ ਕੰਮ ਕਰਕੇ ਔਰਤਾਂ ਦਾ ਸਰੀਰ ਥੱਕਿਆ-ਥੱਕਿਆ ਰਹਿੰਦਾ ਹੈ। ਇਸ ਨਾਲ ਉਨ੍ਹਾਂ ਨੂੰ ਅਕਸਰ ਛੋਟੀ-ਮੋਟੀ ਪਰੇਸ਼ਾਨੀ ਲੱਗੀ ਹੀ ਰਹਿੰਦੀ ਹੈ। ਔਰਤਾਂ ਨੂੰ ਅਕਸਰ ਪੇਟ ਦਰਦ ਅਤੇ ਪਿੱਠ ਦਰਦ ਦੀ ਸਮੱਸਿਆ ਲੱਗੀ ਹੀ ਰਹਿੰਦੀ ਹੈ। ਇਸ ਨਾਲ ਅੱਗੇ ਜਾ ਕੇ ਇਹ ਸਮੱਸਿਆਵਾਂ ਵੱਡੀਆਂ ਹੋ ਜਾਂਦੀਆਂ ਹਨ। ਆਪਣੀਆਂ ਇਨ੍ਹਾਂ ਪਰੇਸ਼ਾਨੀਆਂ ਦੇ ਕਾਰਨ ਔਰਤਾਂ ਆਪਣੇ ਸਾਥੀ ਨਾਲ ਵੀ ਠੀਕ ਢੰਗ ਨਾਲ ਸਮੇਂ ਨਹੀਂ ਵਿਤਾ ਪਾਉਂਦੀਆਂ, ਜਿਸ ਨਾਲ ਉਨ੍ਹਾਂ ਦੇ ਰਿਸ਼ਤੇ ''ਚ ਰੋਮਾਂਸ ਖਤਮ ਹੋ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਦੇ ਲਈ ਔਰਤਾਂ ਨੂੰ ਆਪਣਾ ਧਿਆਨ ਰੱਖਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਪਰੇਸ਼ਾਨੀਆਂ ਬਾਰੇ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ। 
1. ਝੜਦੇ ਵਾਲ
ਮਰਦਾਂ ਨੂੰ ਔਰਤਾਂ ਦੇ ਲੰਬੇ ਵਾਲ ਬਹੁਤ ਪਸੰਦ ਹੁੰਦੇ ਹਨ ਪਰ ਖੂਨ ਦੀ ਕਮੀ ਨਾਲ ਔਰਤਾਂ ਦੇ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਔਰਤਾਂ ਦੀ ਇਸ ਸਮੱਸਿਆ ਦਾ ਅਸਰ ਪਾਰਟਨਰ ''ਤੇ ਪੈਂਦਾ ਹੈ। ਝੜਦੇ ਵਾਲਾਂ ਨੂੰ ਰੋਕਣ ਲਈ ਔਰਤਾਂ ਨੂੰ ਮੌਸਮੀ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। 
2. ਚੱਕਰ ਆਉਣਾ
ਕੰਮ ਜ਼ਿਆਦਾ ਕਰਨ ਨਾਲ ਔਰਤਾਂ ''ਚ ਕਮਜ਼ੋਰੀ ਆ ਜਾਂਦੀ ਹੈ। ਇਸ ਨਾਲ ਕਈ ਵਾਰ ਉਨ੍ਹਾਂ ਨੂੰ ਚੱਕਰ ਵੀ ਆ ਜਾਂਦੇ ਹਨ। ਔਰਤਾਂ ਇਸ ਸਮੱਸਿਆ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੀਆਂ ਪਰ ਅੱਗੇ ਜਾ ਕੇ ਇਹ ਬਰੇਨ ਟਿਊਮਰ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਤੋਂ ਬੱਚਣ ਲਈ ਔਰਤਾਂ ਨੂੰ ਸਵੇਰੇ ਅਤੇ ਸ਼ਾਮੀ ਹੱਥਾਂ-ਪੈਰਾਂ ਦੀ ਕਸਰਤ ਕਰਨੀ ਚਾਹੀਦੀ ਹੈ। 
3. ਪੇਟ ਦਰਦ
ਔਰਤਾਂ ਨੂੰ ਅਕਸਰ ਪੇਟ ਦਰਦ ਰਹਿੰਦਾ ਹੈ। ਮਾਹਾਵਾਰੀ ਦੇ ਦੌਰਾਨ ਔਰਤਾਂ ਨੂੰ ਅਕਸਰ ਪੇਟ ''ਚ ਦਰਦ ਰਹਿੰਦਾ ਹੈ। ਇਸ ਤੋਂ ਇਲਾਵਾ ਪੇਟ ''ਚ ਗੈਸ ਜਾ ਦਰਦ ਹੋਣ ਨਾਲ ਤੁਸੀਂ ਆਪਣੇ ਸਾਥੀ ਨਾਲ ਰੋਮਾਂਸ ਨਹੀਂ ਕਰ ਪਾਉਂਦੇ। ਇਸ ਨਾਲ ਵੀ ਤੁਸੀਂ ਆਪਣੇ ਸਾਥੀ ਤੋਂ ਦੂਰ ਹੋ ਜਾਂਦੇ ਹੋ। ਇਸ ਤੋਂ ਬੱਚਣ ਲਈ ਔਰਤਾਂ ਨੂੰ ਤਲੀਆਂ ਹੋਈਆ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। 
4. ਭਾਰ ਘੱਟ ਜਾਂ ਵੱਧ ਹੋਣਾ
ਮਰਦਾਂ ਨੂੰ ਖੂਬਸੂਰਤ ਸਰੀਰ ਵਾਲੀਆਂ ਔਰਤਾਂ ਹੀ ਪਸੰਦ ਹੁੰਦੀਆਂ ਹਨ। ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਅਕਸਰ ਵੱਧ ਜਾਂਦਾ ਹੈ ਪਰ ਜੇਕਰ ਤੇਜ਼ੀ ਨਾਲ ਘੱਟ ਜਾ ਵੱਧ ਜਾਵੇ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ ਥਾਈਰਡ, ਟੀਵੀ ਜਾਂ ਕੈਂਸਰ। ਅਜਿਹੀ ਹਾਲਤ ''ਚ ਔਰਤਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। 


Related News