''ਬ੍ਰੇਕਅਪ'' ਜ਼ਿੰਦਗੀ ਦਾ ਅੰਤ ਨਹੀਂ, ਦੁਨੀਆਂ ਹੋਰ ਵੀ ਹੈ ਇਸ ਦਰਦ ਤੋਂ ਇਲਾਵਾ
Tuesday, Sep 13, 2016 - 05:34 PM (IST)
ਜਲੰਧਰ — ਜਦੋਂ ਰਿਸ਼ਤਾ ਟੁੱਟਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਦੁਨੀਆਂ ਹੀ ਖਤਮ ਹੋ ਗਈ ਹੈ, ਹੁਣ ਜੀਉਣ ਦਾ ਵੀ ਕੋਈ ਹੱਕ ਨਹੀਂ ਹੈ, ਪਰ ਇਸ ਤਰ੍ਹਾਂ ਨਹੀ ਹੁੰਦਾ। ਸਾਨੂੰ ਆਪਣੇ ਦੁੱਖ ਨੂੰ ਭੁਲਾ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਇਸ ਤਰ੍ਹਾਂ ਦੀ ਕਹਾਣੀਆਂ ਆਪਣੇ ਦੋਸਤਾਂ ਦੀਆਂ ਸੁਣੀਆਂ ਹੀ ਹੋਣਗੀਆਂ। ਅਗਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
1. ਜਦੋਂ ਬ੍ਰੇਕਅਪ ਹੋ ਜਾਂਦਾ ਹੈ ਤਾਂ ਵਿਅਕਤੀ ਦੁਨੀਆਂ ਅਤੇ ਆਪਣੇ ਸਮਾਜ ਤੋਂ ਦੂਰੀ ਬਣਾ ਲੈਂਦਾ ਹੈ ਜਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਗੋਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੋਸਤਾਂ ਨਾਲ ਬਿਤਾਉਣਾ ਚਾਹੀਦਾ ਹੈ। ਉਨ੍ਹ੍ਹਾਂ ਦਾ ਪਿਆਰ ਦਰਦ ਤੋਂ ਬਾਹਰ ਆਉਣ ''ਚ ਮਦਦ ਕਰਦਾ ਹੈ।
2. ਵਿਅਕਤੀ ਨੂੰ ਆਪਣੇ ਪਿਆਰ ਦੀਆਂ ਯਾਦਾਂ ਜਾਂ ਵਾਦਿਆਂ ਨੂੰ ਪੂਰੀ ਤਰ੍ਹਾਂ ਭੁਲਾ ਦੇਣਾ ਚਾਹੀਦਾ ਹੈ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ''ਚ ਅੱਗੇ ਵੱਧ ਪਾਓ ਅਤੇ ਖੁਸ਼ ਰਹਿ ਸਕੋ।
3. ਆਪਣੀ ਪੜ੍ਹਾਈ ਅਤੇ ਆਪਣੇ ਕਰਿਅਰ ਨੂੰ ਪਹਿਲ ਦਿਓ। ਇਸ ਤਰ੍ਹਾਂ ਕਰਨ ਤੁਸੀਂ ਆਪਣੀ ਜ਼ਿੰਦਗੀ ''ਚ ਵਿਅਸਤ ਰਹੋਗੇ ਅਤੇ ਖੁਦ ਨੂੰ ਸੰਭਾਲ ਲਵੋਗੇ।
4. ਸਾਰਾ ਟਾਇਮ ਆਪਣੀ ਪਸੰਦ ਦੀ ਚੀਜ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਅਤੇ ਮਨ-ਪਸੰਦ ਦੀ ਬੁੱਕਸ, ਸ਼ੌਪਿੰਗ ਜਾਂ ਕੁਝ ਵੀ ਤੁਹਾਨੂੰ ਪਸੰਦ ਹੋਏ ਉਹ ਚੀਜ਼ਾਂ ਜ਼ਰੂਰ ਕਰੋ।
5. ਦੋਸਤ ਅਤੇ ਪਿਆਰ ਦੇ ਰਿਸ਼ਤਿਆਂ ਨੂੰ ਲੈ ਕੇ ਥੌੜਾ ਸੋਚਣਾ ਸ਼ੁਰੂ ਕਰ ਦਿਓ ਅਤੇ ਚਾਰੋਂ ਪਾਸੇ ਪੋਜੀਟਿਵ ਸੋਚ ਬਣਾ ਲਓ ਤਾਂ ਜੋ ਨੇਗੇਟਿਵ ਗੱਲਾਂ ਤੋਂ ਦੂਰ ਰਹਿ ਸਕੋ।
