ਸਰੀਰਕ ਸਬੰਧ ਦੇ ਬਾਅਦ ਜ਼ਰੂਰ ਕਰੋ ਇਹ ਕੰਮ, ਨਹੀ ਹੋਵੇਗੇ ਇਨਫੈਕਸ਼ਨ ਦੇ ਸ਼ਿਕਾਰ
Monday, Dec 26, 2016 - 01:18 PM (IST)

ਜਲੰਧਰ— ਮੰਨਿਆ ਜਾਂਦਾ ਹੈ ਕਿ ਸੰਬੰਧ ਬਣਾਉਣ ਨਾਲ ਦਿਮਾਗ ਤੇਜ ''ਤੇ ਮਨ ਤਨਾਅ ਮੁਕਤ ਹੁੰਦਾ ਹੈ। ਉੱਥੇ ਹੀ ਜੇਕਰ ਔਰਤਾਂ ਸੰਬੰਧ ਬਣਾਉਣ ਦੇ ਬਾਅਦ ਆਪਣੇ ਸਰੀਰ ''ਤੇ ਪਰਾਈਵੇਟ ਪਾਰਟ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੀਆਂ ਤਾਂ ਇਨਫੈਕਸ਼ਨ ''ਤੇ ਕਈ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ । ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਾਰੀਆ ਸਮੱਸਿਆਵਾਂ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਬਚਾ ਕੇ ਰੱਖਣ। ਆਓ ਜਾਣਦੇ ਹਾਂ ਇਸ ਸਮੇਂ ਸਰੀਰ ਨੂੰ ਸਾਫ ਰੱਖਣ ਦੇ ਕੁਝ ਘਰੇਲੂ ਉਪਾਅ
1. ਪਿਸ਼ਾਬ ਕਰਨਾ ਨਾ ਭੁੱਲੋ
ਕਿਹਾ ਜਾਂਦਾ ਹੈ ਕਿ ਸੰਬੰਧ ਬਣਾਉਂਣ ਤੋਂ ਪਹਿਲਾਂ ''ਤੇ ਬਾਅਦ ''ਚ ਇੱਕ ਵਾਰ ਪਿਸ਼ਾਬ ਕਰਨਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਨਾ ਕਰਨ ਨਾਲ ਪਿਸ਼ਾਬ ਰੂਟ ਟਾਕਸਨ ''ਤੇ ਬੈਕਟੀਰੀਆ ਜਮ੍ਹਾ ਹੋ ਜਾਂਦੇ ਹਨ।
2. ਸਾਦੇ ਪਾਣੀ ਨਾਲ ਧੋਵੋ
ਬਜ਼ਾਰ ''ਚ ਪ੍ਰਾਈਵੇਟ ਪਾਰਟ ਨੂੰ ਸਾਫ ਕਰਨ ਵਾਲੇ ਬਹੁਤ ਸਾਰੇ ਪ੍ਰੋਡਕਟ ਮਿਲ ਜਾਂਦੇ ਹਨ ਪਰ ਇਹ ਨੁਕਸਾਨ ਵੀ ਪਹੁੰਚਾ ਸਕਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਕਰਨ ਨਾਲੋ ਸਾਦੇ ਕੋਸੇ ਪਾਣੀ ਦੀ ਵਰਤੋਂ ਕਰੋ।
3. ਸਾਫ ਕੱਪੜੇ ਪਾਓ
ਪ੍ਰਈਵੇਟ ਪਾਰਟ ਨੂੰ ਧੋਣ ਦੇ ਬਾਅਦ ਸਾਫ ਅੰਡਰਵੇਅਰ ਪਾਓ, ਤਾਂ ਕਿ ਇਨਫੈਕਸ਼ਨ ਤੋਂ ਬਚ ਸਕੋ।
4. ਪਾਣੀ ਪਿਓ
ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਜੋ ਸੰਬੰਧ ਬਣਾਉਂਣ ਤੋਂ ਤੁਰੰਤ ਬਾਅਦ ਭੋਜਨ ਕਰਨ ਲੱਗਦੇ ਹਨ ਜਾਂ ਫਿਰ ਸਿਗਰਟ ਪੀਂਦੇ ਹਨ ਪਰ ਕਿਹਾ ਜਾਂਦਾ ਹੈ ਕਿ ਸੰਬੰਧ ਬਣਾਉਂਣ ਤੋਂ ਬਾਅਦ 2-3 ਗਿਲਾਸ ਪਾਣੀ ਪੀਣਾ ਜ਼ਰੂਰੀ ਹੈ।
5. ਪਰੋਬਾਇਔਟਿਕਸ
ਸੰਬੰਧ ਬਣਾਉਂਣ ਤੋਂ ਬਆਦ ਪਰੋਬਾਇਔਟਿਕਸ ਲੈਣਾ ਨਾ ਭੁੱਲੋ ਕਿਉਂਕਿ ਹੈਲਥ ਬਣੀ ਰਹਿੰਦੀ ਹੈ।