ਡੇਂਗੂ ਨਾਲ ਨਜਿੱਠਣ ਲਈ ਫੀਲਡ ''ਚ ਉਤਰਨਗੇ ''ਜ਼ੋਨਲ ਕਮਿਸ਼ਨਰ''

Friday, Oct 18, 2019 - 02:11 PM (IST)

ਡੇਂਗੂ ਨਾਲ ਨਜਿੱਠਣ ਲਈ ਫੀਲਡ ''ਚ ਉਤਰਨਗੇ ''ਜ਼ੋਨਲ ਕਮਿਸ਼ਨਰ''

ਲੁਧਿਆਣਾ (ਹਿਤੇਸ਼) : ਡੇਂਗੂ ਦੀ ਦਸਤਕ ਤੋਂ ਬਾਅਦ ਨਗਰ ਨਿਗਮ ਹਰਕਤ 'ਚ ਆ ਗਿਆ ਹੈ, ਜਿਸ ਤਹਿਤ ਕਮਿਸ਼ਨਰ ਕੇ. ਪੀ. ਬਰਾੜ ਵਲੋਂ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਫੀਲ਼ਡ 'ਚ ਉਤਰ ਕੇ 15 ਦਸੰਬਰ ਤੱਕ ਡਰਾਈਵ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਜਾਰੀ ਆਰਡਰ 'ਚ ਕਮਿਸ਼ਨਰ ਨੇ ਕਿਹਾ ਕਿ ਸ਼ਡਿਊਲ ਮੁਤਾਬਕ ਫੌਗਿੰਗ ਅਤੇ ਕੂੜੇ ਦੀ ਲਿਫਟਿੰਗ ਕਰਵਾਈ ਜਾਵੇ। ਇਸ ਤੋਂ ਇਲਾਵਾ ਮੱਛਰ ਪੈਦਾ ਹੋਣ ਵਾਲੇ ਪੁਆਇੰਟ ਨੂੰ ਮਾਰਕ ਕਰਕੇ ਸਫਾਈ ਅਤੇ ਤੇਲ ਦਾ ਛਿੜਕਾਅ ਕਰਾਉਣ ਲਈ ਕਿਹਾ ਗਿਆ ਹੈ।

ਕਮਿਸ਼ਨ ਨੇ ਜ਼ੋਨਲ ਕਮਿਸ਼ਨਰਾਂ ਨੂੰ ਆਪਣੇ ਜ਼ੋਨ 'ਚ ਦੌਰਾ ਕਰਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਨਗਰ ਨਿਗਮ ਵਲੋਂ ਭਾਵੇਂ ਡੇਂਗੂ ਨਾਲ ਨਜਿੱਠਣ ਲਈ ਫੌਗਿੰਗ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਨਾਮਾਤਰ ਫੌਗਿੰਗ ਮਸ਼ੀਨਾਂ ਕਾਰਨ ਸਮੱਸਿਆ ਆ ਰਹੀ ਹੈ, ਜਿਸ ਨਾਲ ਪੂਰਾ ਸ਼ਹਿਰ ਕਵਰ ਨਹੀਂ ਹੋ ਰਿਹਾ ਅਤੇ ਇਕ ਇਲਾਕੇ ਦੀ ਵਾਰੀ ਕਰੀਬ ਇਕ ਹਫਤੇ ਬਾਅਦ ਆਉਂਦੀ ਹੈ। ਉਹ ਵੀ ਜੇਕਰ ਕੌਂਸਲਰ ਦੀ ਮਰਜ਼ੀ ਹੋਵੇ ਤਾਂ।


author

Babita

Content Editor

Related News