ਸ਼ਰਮਨਾਕ! ਜ਼ੋਮੈਟੋ ਦਾ ਆਰਡਰ ਪਹੁੰਚਾਉਣ ’ਚ ਹੋਈ ਦੇਰੀ, ਡਿਲਿਵਰੀ ਬੁਆਏ ਦੀ ਕੁੱਟਮਾਰ ਕਰਕੇ ਖੋਹੀ ਨਕਦੀ
Thursday, Jul 22, 2021 - 03:17 PM (IST)

ਜਲੰਧਰ (ਅਮਿਤ ਸ਼ੋਰੀ)— ਇਥੋਂ ਦੇ ਤੇਜ਼ ਮੋਹਨ ਨਗਰ ਵਿਚ ਜ਼ੋਮੈਟੋ ਦੀ ਡਿਲਿਵਰੀ ਦੇਣ ਗਏ ਇਕ ਨੌਜਵਾਨ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰਵੀ ਸ਼ਰਮਾ ਵਾਸੀ ਕਿਸ਼ਨਪੁਰਾ ਦੇ ਨਾਲ ਖਾਣ ਦਾ ਆਰਡਰ ਦੇਣ ਵਾਲੇ ਨੇ ਕੁੱਟਮਾਰ ਕਰ ਦਿੱਤੀ। ਇਹ ਮਾਮਲਾ ਇੰਨਾ ਵੱਧ ਗਿਆ ਕਿ ਪੀੜਤ ਰਵੀ ਨੇ ਥਾਣਾ 5 ਨੰਬਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ 'ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ
ਰਵੀ ਨੇ ਦੱਸਿਆ ਕਿ ਦੇਰ ਰਾਤ ਆਰਡਰ ਦੇਣ ਜਾ ਰਿਹਾ ਸੀ ਤਾਂ ਰਸਤੇ ’ਚ ਟ੍ਰੈਫਿਕ ਹੋਣ ਦੇ ਕਾਰਨ ਥੋੜ੍ਹੀ ਦੇਰੀ ਹੋ ਗਈ। ਇਸ ਕਾਰਨ ਆਰਡਰ ਦੇਣ ਵਾਲੇ ਨੇ ਉਸ ਨਾਲ ਕੁੱਟਮਾਰ ਕਰ ਦਿੱਤੀ। ਇੰਨਾ ਹੀ ਨਹੀਂ ਉਸ ਦੀ ਜੇਬ ’ਚੋਂ ਇਕ ਹਜ਼ਾਰ 600 ਰੁਪਏ ਵੀ ਕੱਢ ਲਏ। ਇਥ ਤੋਂ ਬਾਅਦ ਜ਼ੋਮੈਟੋ ਡਿਲਿਵਰੀ ਬੁਆਏ ਨੇ ਅੱਗੇ ਦੱਸਿਆ ਕਿ ਉਕਤ ਆਰਡਰ ਦੇਣ ਵਾਲੇ ਨੇ ਉਸ ਦਾ ਮੋਬਾਇਲ ਵੀ ਜ਼ਮੀਨ ’ਤੇ ਸੁੱਟ ਦਿੱਤਾ। ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਲਕੇ ਸਜੇਗਾ ਨਵਜੋਤ ਸਿੱਧੂ ਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ, ਕੈਪਟਨ ਦੇ ਆਉਣ ਜਾਂ ਨਾ ਆਉਣ ਦੀ ਦੁਚਿੱਤੀ ਬਰਕਰਾਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ