ਜ਼ੀਰਕਪੁਰ ਵਿਖੇ ਖੰਨਾ ਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Saturday, Jun 20, 2020 - 04:03 PM (IST)

ਜ਼ੀਰਕਪੁਰ ਵਿਖੇ ਖੰਨਾ ਦੇ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ ਦੇ ਸ਼ਿਵਾਲਿਕ ਬਿਹਾਰ ਸੁਸਾਇਟੀ ਨੇੜੇ ਸੜਕ ਤੇ ਇਕ ਨੌਜਵਾਨ ਮੁੰਡੇ ਵਲੋਂ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਪੁਲਸ ਦੇ ਜਾਂਚ ਅÎਧਿਕਾਰੀ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਇੱਕ ਨੌਜਵਾਨ ਗੁਰਮੀਤ ਸਿੰਘ (25) ਪੁੱਤਰ ਦਰਸ਼ਨ ਸਿੰਘ ਵਾਸੀ ਸਮਰਾਲਾ ਬਸਤੀ, ਖੰਨਾ ਨੇ ਸ਼ਿਵਾਲਿਕ ਬਿਹਾਰ ਨੇੜੇ ਸੜਕ ਦੇ ਉਜਾੜ ਪਈ ਥਾਂ ਤੇ ਦਰੱਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ, ਜਿਸ ਸਬੰਧੀ ਪੜਤਾਲ 'ਚ ਇਹ ਨੌਜਵਾਨ ਜੋ ਖੰਨਾ ਦਾ ਰਹਿਣ ਵਾਲਾ ਹੈ, ਜਿਸ ਦਾ ਜ਼ੀਰਕਪੁਰ ਦੇ ਇਲਾਕੇ 'ਚ ਆਪਣਾ ਜਾਂ ਕਿਰਾਏ ਤੇ ਰਹਿਣ ਦਾ ਕੋਈ ਟਿਕਾਣਾ ਨਹੀ ਹੈ, ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸ ਨੇ ਖੰਨਾ ਤੋਂ ਜੀਰਕਪੁਰ ਪੁੱਜ ਕੇ ਭੇਦਭਰੀ ਹਾਲਤ 'ਚ ਆਤਮ ਹੱਤਿਆ ਕੀਤੀ ਹੈ। ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤਫਤੀਸ਼ ਜਾਰੀ ਹੈ। ਮ੍ਰਿਤਕ ਨੌਜਵਾਨ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਲਾਸ਼ ਡੇਰਾਬਸੀ ਹਸਪਤਾਲ ਵਿਖੇ ਰੱਖੀ ਗਈ ਹੈ। ਇਸਦੇ ਪਰਿਵਾਰਕ ਮੈਂਬਰਾਂ ਦੇ ਪੁੱਜਣ ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Shyna

Content Editor

Related News