ਪੰਜਾਬ 'ਚ ਆਂਧਰਾ ਪ੍ਰਦੇਸ਼ ਦਾ 'ਜ਼ੀਰੋ ਬਜਟ ਮਾਡਲ' ਲਾਗੂ ਕਰਨ ਦੀ ਤਿਆਰੀ!
Tuesday, Nov 17, 2020 - 02:28 PM (IST)
ਚੰਡੀਗੜ੍ਹ : ਆਂਧਰਾ ਪ੍ਰਦੇਸ਼ 'ਚ ਜ਼ੀਰੋ ਬਜਟ ਖੇਤੀ ਦੇ ਸਫ਼ਲ ਹੋਏ ਮਾਡਲ ਨੂੰ ਹੁਣ ਪੰਜਾਬ 'ਚ ਲਾਗੂ ਕਰਨ 'ਤੇ ਪੰਜਾਬ ਕਿਸਾਨ ਕਮਿਸ਼ਨ ਕੰਮ ਸ਼ੁਰੂ ਕਰੇਗਾ। ਇਸ ਮਾਡਲ ਨੂੰ ਆਂਧਰਾ ਪ੍ਰਦੇਸ਼ 'ਚ ਸਫਲ ਬਣਾਉਣ ਵਾਲੇ ਸਾਬਕਾ ਬਿਓਰੋਕ੍ਰੇਟ ਟੀ. ਵਿਜੇ ਕੁਮਾਰ ਆਪਣੇ ਤੌਰ 'ਤੇ ਕੰਮ ਕਰ ਰਹੇ ਕਿਸਾਨਾਂ ਨੂੰ ਪ੍ਰੈਜ਼ੈਂਟੇਸ਼ਨ ਦੇਣਗੇ। ਇਸ ਨਾਲ ਨਾ ਸਿਰਫ਼ ਇਹ ਦੱਸਿਆ ਜਾਵੇਗਾ ਕਿ ਇਹ ਖੇਤੀ ਕਿਵੇਂ ਕਰਨੀ ਹੈ, ਸਗੋਂ ਉਸ ਲਈ ਬਾਜ਼ਾਰ ਕਿਵੇਂ ਖੜ੍ਹਾ ਕਰਨਾ ਹੈ, ਇਸ ਬਾਰੇ ਵੀ ਦੱਸਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਖੇਤਰ 'ਚ ਜ਼ਿਆਦਾ ਆਕਰਸ਼ਕ ਨਹੀਂ ਰਹੀ ਡਾਕਟਰੀ ਮਾਹਰਾਂ ਦੀ ਨੌਕਰੀ
ਆਂਧਰਾ ਪ੍ਰਦੇਸ਼ 'ਚ ਜਿੱਥੇ 90 ਦੇ ਦਹਾਕੇ 'ਚ ਸਭ ਤੋਂ ਜ਼ਿਆਦਾ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਸਨ, ਉੱਥੇ ਹੀ ਟੀ. ਵਿਜੇ ਕੁਮਾਰ ਦੇ ਮਾਡਲ ਨੇ ਕਿਸਾਨਾਂ ਨੂੰ ਰਸਾਇਣ ਯੁਕਤ ਖੇਤੀ 'ਚੋਂ ਨਿਕਲ ਕੇ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ : ਦਰਦਨਾਕ : ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ
ਇਸ ਨਾਲ ਜਿੱਥੇ ਕਿਸਾਨ ਕਰਜ਼ੇ ਦੇ ਜਾਲ ਤੋਂ ਮੁਕਤ ਹੋ ਰਹੇ ਹਨ, ਉੱਥੇ ਹੀ ਖ਼ੁਦਕੁਸ਼ੀਆਂ ਦੇ ਮਾਮਲੇ ਵੀ ਕਾਫ਼ੀ ਘਟ ਗਏ ਹਨ। ਆਂਧਰਾ ਪ੍ਰਦੇਸ਼ ਅਤੇ ਪੰਜਾਬ 'ਚ ਉਂਝ ਤਾਂ ਕੋਈ ਸਮਾਨਤਾ ਨਹੀਂ ਹੈ ਪਰ ਗਰਮੀਆਂ ਦੀਆਂ ਫ਼ਸਲਾਂ ਦੋਵੇਂ ਸੂਬਿਆਂ 'ਚ ਇੱਕੋ ਤਰ੍ਹਾਂ ਦੀਆਂ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਫਿਰ ਤੋਂ ਖੁੱਲ੍ਹਣ ਜਾ ਰਿਹਾ 'ਰਾਕ ਗਾਰਡਨ'
ਕਪਾਹ, ਝੋਨਾ, ਦਾਲਾਂ ਅਤੇ ਸਬਜ਼ੀਆਂ ਇੱਕੋ ਜਿਹੀਆਂ ਹਨ ਕਿਉਂਕਿ ਪੰਜਾਬ 'ਚ ਸਰਦੀ ਜ਼ਿਆਦਾ ਰਹਿੰਦੀ ਹੈ ਅਤੇ ਆਂਧਰਾ ਪ੍ਰਦੇਸ਼ 'ਚ ਸਰਦੀ ਨਹੀਂ ਪੈਂਦੀ, ਇਸ ਲਈ ਇੱਥੇ ਕਣਕ ਦੀ ਫ਼ਸਲ ਨਹੀਂ ਹੁੰਦੀ।