ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ, ਮਿੱਟੀ ਦਾ ਤੇਲ ਪਾ ਖੁਦ ਨੂੰ ਸਾੜਿਆ

Sunday, Jul 19, 2020 - 10:10 AM (IST)

ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ, ਮਿੱਟੀ ਦਾ ਤੇਲ ਪਾ ਖੁਦ ਨੂੰ ਸਾੜਿਆ

ਲੁਧਿਆਣਾ (ਰਿਸ਼ੀ) : ਸੇਵਕ ਨਗਰ ਸ਼ੇਰਪੁਰ 'ਚ ਮਾਪਿਆਂ ਦੇ ਇਕਲੌਤੇ 21 ਸਾਲਾ ਪੁੱਤ ਨੇ ਖੌਫ਼ਨਾਕ ਕਦਮ ਚੁੱਕਦੇ ਹੋਏ ਮਿੱਟੀ ਦਾ ਤੇਲ ਪਾ ਕੇ ਖੁਦ ਨੂੰ ਸਾੜ ਲਿਆ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ। 21 ਸਾਲਾ ਨੌਜਵਾਨ ਨੇ ਮਿੱਟੀ ਦਾ ਤੇਲ ਪਾ ਕੇ ਖੁਦ ਨੂੰ ਸ਼ੱਕੀ ਹਾਲਾਤ 'ਚ ਅੱਗ ਲਾ ਲਈ, ਜਿਸ ਤੋਂ ਬਾਅਦ ਉਸ ਦੇ ਮਾਂ-ਪਿਓ ਇਲਾਜ ਲਈ ਤੁਰੰਤ ਉਸ ਨੂੰ ਇਕ ਨਿੱਜੀ  ਹਸਪਤਾਲ ਲੈ ਕੇ ਗਏ, ਜਿੱਥੇ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਜਨਾਨੀ ਨੂੰ ਨਸ਼ਾ ਦੇ ਕੇ ਬਣਾਈ ਅਸ਼ਲੀਲ ਵੀਡੀਓ, ਅਕਾਲੀ ਆਗੂ ਬੀਬੀ ਤੇ ਪਤੀ 'ਤੇ ਮੁਕੱਦਮਾ ਦਰਜ

ਡਵੀਜ਼ਨ ਨੰਬਰ-6 ਦੇ ਐੱਸ. ਐੱਚ. ਓ. ਇੰਸਪੈਕਟਰ ਅਮਰਜੀਤ ਸਿੰਘ ਮੁਤਾਬਕ ਮ੍ਰਿਤਕ ਦੀ ਪਛਾਣ ਅੰਮ੍ਰਿਤਜੋਤ ਸਿੰਘ ਵਜੋਂ ਹੋਈ ਹੈ। ਪੁਲਸ ਨੇ ਪਿਤਾ ਅਵਤਾਰ ਸਿੰਘ ਦੇ ਬਿਆਨ ’ਤੇ ਧਾਰਾ-174 ਦੀ ਕਾਰਵਾਈ ਕੀਤੀ ਹੈ। ਪਿਤਾ ਮੁਤਾਬਕ ਉਸ ਦੀ ਫੈਕਟਰੀ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਦਾ ਇਹ ਜ਼ਿਲ੍ਹਾ 2 ਦਿਨਾਂ ਲਈ ਬੰਦ, ਸਿਰਫ ਮੈਡੀਕਲ ਸਟੋਰ ਖੁੱਲ੍ਹਣਗੇ

ਅੰਮ੍ਰਿਤਜੋਤ ਉਨ੍ਹਾਂ ਦਾ ਇਕਲੌਤਾ ਬੇਟਾ ਸੀ, ਜਦੋਂ ਕਿ ਇਕ ਬੇਟੀ ਹੈ। ਪਿਤਾ ਨੇ ਦੱਸਿਆ ਕਿ ਹਰ ਰੋਜ਼ ਵਾਂਗ ਸ਼ੁੱਕਰਵਾਰ ਰਾਤ 9 ਵਜੇ ਖਾਣਾ ਖਾਣ ਤੋਂ ਬਾਅਦ ਅੰਮ੍ਰਿਤਜੋਤ ਉੱਪਰ ਵਾਲੇ ਕਮਰੇ 'ਚ ਚਲਾ ਗਿਆ, ਜਿੱਥੇ ਕੁਝ ਸਮੇਂ ਬਾਅਦ ਹੀ ਉਸ ਨੇ ਖੁਦ ਨੂੰ ਅੱਗ ਲਾ ਲਈ। ਫਿਲਹਾਲ ਪੁਲਸ ਮੌਤ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਗੁਰਦਾਸਪੁਰ 'ਚ BSF ਜਵਾਨਾਂ ਨੂੰ ਵੱਡੀ ਸਫ਼ਲਤਾ, 300 ਕਰੋੜ ਦੀ ਹੈਰੋਇਨ ਬਰਾਮਦ


author

Babita

Content Editor

Related News