ਵਰਕ ਪਰਮਿਟ ਦੀ ਬਜਾਏ ਟੂਰਿਸਟ ਵੀਜ਼ਾ ’ਤੇ ਨੌਜਵਾਨ ਨੂੰ ਭੇਜਿਆ ਵਿਦੇਸ਼, ਕੰਮ ਮੰਗਣ ’ਤੇ ਕਰਵਾਈ ਕੁੱਟਮਾਰ

Thursday, Jul 04, 2024 - 01:10 PM (IST)

ਵਰਕ ਪਰਮਿਟ ਦੀ ਬਜਾਏ ਟੂਰਿਸਟ ਵੀਜ਼ਾ ’ਤੇ ਨੌਜਵਾਨ ਨੂੰ ਭੇਜਿਆ ਵਿਦੇਸ਼, ਕੰਮ ਮੰਗਣ ’ਤੇ ਕਰਵਾਈ ਕੁੱਟਮਾਰ

ਗੁਰਦਾਸਪੁਰ (ਵਿਨੋਦ)-ਐੱਨ. ਆਰ. ਆਈ. ਥਾਣਾ ਗੁਰਦਾਸਪੁਰ ਦੀ ਪੁਲਸ ਵੱਲੋਂ ਇਕ ਨੌਜਵਾਨ ਦੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਇਕ ਏਜੰਟ ਖਿਲਾਫ ਬਾਹਰ ਭੇਜਣ ਦੇ ਨਾਂ ’ਤੇ 3.15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਏਜੈਂਟ ਵੱਲੋਂ ਨੌਜਵਾਨ ਔਰਨ ਮਸੀਹ ਨੂੰ ਵਿਦੇਸ਼ ’ਚ ਵਰਕ ਪਰਮਿਟ ’ਤੇ ਭੇਜਣ ਅਤੇ ਕੰਮ ਦਵਾਉਣ ਦਾ ਝਾਂਸਾ ਦੇ ਕੇ ਪੈਸੇ ਲਏ ਗਏ, ਜਦਕਿ ਉਸ ਨੂੰ ਟੂਰਿਸਟ ਵੀਜ਼ਾ ਤੇ ਵਿਦੇਸ਼ ਭੇਜਿਆ ਗਿਆ ਅਤੇ ਕੰਮ ਮੰਗਣ ਤੇ ਉਸ ਨਾਲ ਮਾਰ ਕੁਟਾਈ ਵੀ ਕੀਤੀ ਜਾਂਦੀ ਰਹੀ। ਔਰਨ ਮਸੀਹ ਪੁੱਤਰ ਬਲਦੇਵ ਮਸੀਹ ਪਿੰਡ ਲੁਕਮਾਨੀਆ ਥਾਣਾ ਕੋਟਲੀ ਸੂਰਤ ਮੱਲੀ (ਗੁਰਦਾਸਪੁਰ) ਨੇ ਪੁਲਸ ਨੂੰ ਦੱਸਿਆ ਕਿ ਉਸ ਕੋਲੋਂ ਸੁਨੀਲ ਮਸੀਹ ਪੁੱਤਰ ਅਜੈਕ ਮਸੀਹ ਪਿੰਡ ਰਾਉਵਾਲ ਨੇ ਅਰਮੀਨੀਆ ਭੇਜਣ ਵਾਸਤੇ ਰਕਮ 2 ਲੱਖ 70 ਹਜ਼ਾਰ ਰੁਪਏ ਲਏ ਸੀ। ਰਕਮ ਉਸ ਨੇ ਗੂਗਲ ਪੇ ਰਾਹੀਂ ਸੁਨੀਲ ਮਸੀਹ ਦੇ ਅਕਾਊਂਟ ’ਚ ਭੇਜੀ ਸੀ।

ਇਹ ਵੀ ਪੜ੍ਹੋ- ਨਾਨਕੇ ਆਏ 4 ਸਾਲਾ ਹੱਸਦੇ-ਖੇਡਦੇ ਬੱਚੇ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ

ਇਸ ਤੋਂ ਬਾਅਦ ਸੁਨੀਲ ਮਸੀਹ ਨੇ ਉਸ ਨੂੰ ਨਵੰਬਰ 2023 ’ਚ ਅਰਮੀਨੀਆ ਵਿਚ ਟੂਰਿਸਟ ਵੀਜ਼ੇ ’ਤੇ ਭੇਜਿਆ ਸੀ ਅਤੇ ਕਿਹਾ ਕਿ ਉੱਥੇ ਜਾ ਕੇ ਤੇਰਾ ਵਰਕ ਪਰਮਿਟ ਲਗਵਾ ਦੇਵਾਂਗਾ ਪਰ ਉਸ ਨੇ ਉੱਥੇ ਮੈਂਨੂੰ ਕੋਈ ਵੀ ਕੰਮ ਨਹੀਂ ਦਿਵਾਇਆ ਅਤੇ ਨਾ ਹੀ ਮੇਰਾ ਵਰਕ ਪਰਮਿਟ ਲਗਾਇਆ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੇਰੇ ਕੋਲੇ 20 ਹਜ਼ਾਰ ਰੁਪਏ ਹੋਰ ਤੇ ਮੇਰਾ ਪਾਸਪੋਰਟ ਵੀ ਖੋਹ ਲਿਆ ਗਿਆ। ਇਹੋ ਨਹੀਂ ਕੰਮ ਬਾਰੇ ਪੁੱਛਣ ’ਤੇ ਬਾਊਂਸਰਾਂ ਕੋਲੋਂ ਮੇਰੀ ਕੁੱਟਮਾਰ ਕਰਵਾਉਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਪਾਕਿਸਤਾਨ ਦੇ ਸਭ ਤੋਂ ਲੰਮੇ ਵਿਅਕਤੀ ਜ਼ਿਆ ਰਸ਼ੀਦ ਦੀ ਹੋਈ ਮੌਤ, 8 ਫੁੱਟ 2.5 ਇੰਚ ਸੀ ਕੱਦ

ਔਰਨ ਮਸੀਹ ਅਨੁਸਾਰ ਕੁਝ ਦਿਨ ਬਾਅਦ ਜਦੋਂ ਕੋਈ ਕੰਮ ਨਹੀਂ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਲਈ ਹੱਥ ਪੈਰ ਜੋੜੇ ਤਾਂ ਉਨ੍ਹਾਂ ਨੇ ਧੱਕੇ ਨਾਲ ਮੇਰੇ ਕੋਲੋ ਲਿਖਵਾਇਆ ਕਿ ਮੈਂ ਆਪਣੀ ਮਰਜੀ ਨਾਲ ਵਾਪਸ ਜਾ ਰਿਹਾ ਹਾਂ, ਇਸ ’ਚ ਏਜੰਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਫਿਰ ਮੈਂ 45 ਹਜ਼ਾਰ ਘਰੋਂ ਮੰਗਵਾਏ ਅਤੇ ਟਿਕਟ ਕਰਵਾ ਕੇ ਭਾਰਤ ਵਾਪਸ ਆ ਗਿਆ।

ਇਸ ਤਰ੍ਹਾਂ ਸੁਨੀਲ ਮਸੀਹ ਨੇ ਮੇਰੇ ਨਾਲ ਰਕਮ 3 ਲੱਖ 35 ਹਜ਼ਾਰ ਰੁਪਏ ਦੀ ਠੱਗੀ ਮਾਰ ਚੁੱਕਾ ਸੀ। ਮੈਂ ਵਾਪਸ ਆ ਕੇ ਸੁਨੀਲ ਮਸੀਹ ਨੂੰ ਕਿਹਾ ਮੇਰੇ ਪੈਸੇ ਵਾਪਸ ਕਰਦੇ ਤਾਂ ਉਹ ਮੈਨੂੰ ਟਾਲ-ਮਟੋਲ ਕਰਦਾ ਰਿਹਾ, ਫਿਰ ਮੇਰੇ ਜ਼ਿਆਦਾ ਕਹਿਣ ਕਰ ਕੇ ਉਸ ਮੈਨੂੰ ਸਿਰਫ ਰਕਮ 20 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਅਤੇ ਉਸ ਤੋਂ ਬਾਅਦ ਮੇਰਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ, ਜਿਸ ਤੋਂ ਬਾਅਦ ਐੱਨ. ਆਰ. ਆਈ. ਥਾਣਾ ਗੁਰਦਾਸਪੁਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਏਜੰਟ ਸੁਨੀਲ ਮਸੀਦ ਦੇ ਖ਼ਿਲਾਫ਼ ਧਾਰਾ 406, 420 ਅਤੇ ਇਮੀਗ੍ਰੇਸ਼ਨ ਐਕਟਰ ਦੀ ਧਾਰਾ 24 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, 24 ਸਾਲਾ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News