ਅੰਮ੍ਰਿਤਸਰ : ''ਯੂਥ ਰੂਰਲ ਗੇਮਜ਼'' ''ਚ ਨੌਜਵਾਨ ਖਿਡਾਰੀਆਂ ਨੇ ਦਿਖਾਇਆ ਦਮ
Tuesday, Jun 04, 2019 - 01:32 PM (IST)

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ 'ਚ 'ਯੂਥ ਰੂਰਲ ਗੇਮਜ਼' ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਦੇਸ਼ ਭਰ 'ਚੋਂ ਆਏ ਖਿਡਾਰੀਆਂ ਨੇ ਇਸ ਮਹਾਂਕੁੰਭ 'ਚ ਸ਼ਿਰੱਕਤ ਕੀਤੀ। ਖੇਡਾਂ 'ਚ ਨੌਜਵਾਨ ਖਿਡਾਰੀਆਂ ਨੇ ਆਪਣਾ ਦਮ ਦਿਖਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਯੋਜਕਾਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਆਯੋਜਕਾਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਆਯੋਜਨ ਕਰਨ 'ਚ ਸਰਕਾਰ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦੀ।
ਆਯੋਜਕਾਂ ਦਾ ਕਹਿਣਾ ਸੀ ਕਿ ਜੇਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤਾਂ ਸਰਕਾਰ ਨੂੰ ਅਜਿਹੀਆਂ ਖੇਡਾਂ ਦੇ ਆਯੋਜਨ 'ਚ ਆਪਣੀ ਹਿੱਸੇਦਾਰੀ ਦੇਣੀ ਚਾਹੀਦੀ ਹੈ। ਦੱਸ ਦੇਈਏ ਕਿ ਪੂਰੇ ਦੇਸ਼ 'ਚੋਂ ਇਨ੍ਹਾਂ ਖੇਡਾਂ ਲਈ 1200 ਟੀਮਾਂ ਨੂੰ ਬੁਲਾਇਆ ਗਿਆ ਸੀ।