ਕਿੰਨਰ ਨਾਲ ਮੁੰਡੇ ਨੇ 4 ਸਾਲ ਤੱਕ ਬਣਾਏ ਸਰੀਰਕ ਸਬੰਧ, ਮਗਰੋਂ ਵਿਆਹ ਕਰਨ ਤੋਂ ਮੁੱਕਰਿਆ (ਵੀਡੀਓ)

Saturday, Aug 03, 2024 - 02:53 PM (IST)

ਕਿੰਨਰ ਨਾਲ ਮੁੰਡੇ ਨੇ 4 ਸਾਲ ਤੱਕ ਬਣਾਏ ਸਰੀਰਕ ਸਬੰਧ, ਮਗਰੋਂ ਵਿਆਹ ਕਰਨ ਤੋਂ ਮੁੱਕਰਿਆ (ਵੀਡੀਓ)

ਜ਼ੀਰਕਪੁਰ : ਇਕ ਕਿੰਨਰ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਸਰੀਰਕ ਸ਼ੋਸਣ ਕਰਨ ਦੇ ਦੋਸ਼ 'ਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਬੱਦੀ (ਹਿਮਾਚਲ ਪ੍ਰਦੇਸ਼) ਦੇ ਰਹਿਣ ਵਾਲੇ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਨੇ ਕਿਹਾ ਕਿ ਉਹ ਇਕ ਕਿੰਨਰ ਹੈ। ਲਾਕਡਾਊਨ ਦੇ ਸਮੇਂ ਸੋਸ਼ਲ ਮੀਡੀਆ 'ਤੇ ਉਸ ਦੀ ਦੋਸਤੀ ਉਕਤ ਨੌਜਵਾਨ ਨਾਲ ਹੋ ਗਈ ਸੀ। ਉਸ ਨੇ ਨੌਜਵਾਨ ਨੂੰ ਆਪਣੇ ਕਿੰਨਰ ਹੋਣ ਬਾਰੇ ਵੀ ਦੱਸਿਆ ਸੀ। ਇਸ ਗੱਲ ਨੂੰ ਜਾਨਣ ਤੋਂ ਬਾਅਦ ਨੌਜਵਾਨ ਉਸ ਨਾਲ ਗੱਲ ਕਰਦਾ ਰਿਹਾ ਅਤੇ ਉਸ ਨਾਲ ਵਿਆਹ ਕਰਾਉਣ ਦਾ ਕਹਿਣ ਲੱਗਾ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਆਈ ਨਵੀਂ ਅਪਡੇਟ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ Alert

ਕੋਰੋਨਾ ਦੇ ਸਮੇਂ ਤੋਂ ਬਾਅਦ ਉਹ ਇਕ-ਦੂਜੇ ਨੂੰ ਮਿਲਣ ਲੱਗੇ ਅਤੇ ਨੌਜਵਾਨ ਨੇ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਹੋਟਲ 'ਚ ਸਰੀਰਕ ਸਬੰਧ ਬਣਾਏ। ਇਹ ਸਿਲਸਿਲਾ ਲਗਾਤਾਰ 4 ਸਾਲਾਂ ਤੱਕ ਚੱਲਦਾ ਰਿਹਾ। ਇਸ ਦੌਰਾਨ ਨੌਜਵਾਨ ਨੇ ਪੀੜਤ ਕੋਲੋਂ ਲੱਖਾਂ ਰੁਪਏ ਵੀ ਹੜੱਪ ਲਏ। ਪੀੜਤ ਕਿੰਨਰ ਨੇ ਦੱਸਿਆ ਕਿ ਨੌਜਵਾਨ ਖ਼ਰਚੇ ਲਈ ਉਸ ਕੋਲੋਂ ਉਧਾਰ ਪੈਸੇ ਲੈਂਦਾ ਸੀ। ਉਸ ਨੇ ਕਿਹਾ ਕਿ ਦੋਸ਼ੀ ਨੇ ਵਿਆਹ ਦਾ ਭਰੋਸਾ ਦਿਵਾਉਣ ਲਈ ਕਈ ਵਾਰ ਉਸ ਨੂੰ ਮੰਦਰ 'ਚ ਲਿਜਾ ਕੇ ਉਸ ਦੀ ਮਾਂਗ ਵੀ ਸਿੰਧੂਰ ਨਾਲ ਭਰੀ।

ਇਹ ਵੀ ਪੜ੍ਹੋ : ਨੈੱਟ ਦੀ ਪ੍ਰੀਖਿਆ ਨਾ ਦੇਣ ਵਾਲੇ ਅਧਿਆਪਕ ਹੋ ਰਹੇ ਪਰੇਸ਼ਾਨ, ਪੜ੍ਹੋ ਕੀ ਹੈ ਪੂਰੀ ਖ਼ਬਰ

ਇੰਨਾ ਹੀ ਨਹੀਂ, ਉਸ ਨੂੰ ਆਪਣੀ ਪਤਨੀ ਕਹਿ ਕੇ ਦੋਸਤਾਂ ਨਾਲ ਵੀ ਮਿਲਵਾਉਂਦਾ ਰਿਹਾ ਪਰ ਜਦੋਂ ਕੋਰਟ ਮੈਰਿਜ ਦੀ ਗੱਲ ਚੱਲੀ ਤਾਂ ਉਹ ਮਨ੍ਹਾਂ ਕਰਨ ਲੱਗਾ ਕਿ ਉਹ ਪੂਰੀ ਔਰਤ ਨਹੀਂ ਹੈ। ਇਸ ਤੋਂ ਬਾਅਦ ਪੀੜਤ ਕਿੰਨਰ ਨੇ ਪਿਛਲੇ ਸਾਲ ਆਪਣਾ ਜੈਂਡਰ ਬਦਲਵਾ ਲਿਆ। ਇਸ ਤੋਂ ਬਾਅਦ ਵੀ ਨੌਜਵਾਨ ਵਿਆਹ ਤੋਂ ਇਨਕਾਰ ਕਰਨ ਲੱਗਾ। ਆਖ਼ਰਕਾਰ ਦੁਖੀ ਹੋ ਕੇ ਪੀੜਤ ਕਿੰਨਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

 


author

Babita

Content Editor

Related News