ਪੁਰਾਣੀ ਰੰਜਿਸ ਕਾਰਨ ਕੀਤਾ ਨੌਜਵਾਨ ਦਾ ਕਤਲ

06/22/2018 10:35:39 PM

ਸਰਦੂਲਗੜ੍ਹ-(ਚੋਪੜਾ) ਨਜਦੀਕੀ ਪਿੰਡ ਬਰਨ ਦੇ ਖੇਤਾਂ 'ਚੋ ਨੌਜਵਾਨ ਦੀ ਖੂਨ ਨਾਲ ਲੱਥ ਪੱਥ ਲਾਸ਼ ਮਿਲਣ ਕਾਰਨ ਇਲਾਕੇ 'ਚ ਦਸਿਹਤ ਫੈਲ ਗਈ।ਜਿਸ ਤੋਂ ਬਾਅਦ ਪਛਾਣ ਪੰਜਾਬ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਪਿੰਡ ਪਿਲਛੀਆਂ ਦੇ ਵਾਸੀ ਨੌਜਵਾਨ ਲਵਪ੍ਰੀਤ ਸਿੰਘ (21) ਪੁੱਤਰ ਰਾਜ ਸਿੰਘ ਦੀ ਪਿੰਡ ਪਿਲਛੀਆ ਵਜੋ ਹੋਈ। ਮ੍ਰਿਤਕ ਦੇ ਪਿਤਾ ਰਾਜ ਸਿੰਘ ਨੇ ਦੱਸਿਆ ਕਿ ਮੇਰਾ ਬੇਟਾ ਖੇਤਾਂ 'ਚ ਕੰਮ ਕਰ ਰਿਹਾ ਸੀ ਜਿਸ ਨੂੰ ਮੁਲਜਮ ਕਿਸੇ ਤਰ੍ਹਾਂ ਆਪਣੇ ਨਾਲ ਲੈ ਗਿਆ ਅਤੇ ਉਸ ਦਾ ਕਤਲ ਕਰ ਪਿੰਡ ਬਰਨ ਕੋਲ ਸੁੱਟ ਗਿਆ। ਕਤਲ ਦੀ ਵਜ੍ਹਾ ਪੁਰਾਣੀ ਰੰਜਿਸ ਦੱਸਦਿਆ ਉਨ੍ਹਾਂ ਕਿਹਾ ਕਿ ਮੁਲਜਮ 'ਤੇ ਥਾਣਾ ਰੋੜੀ ਵਿਖੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਇਸੇ ਰੰਜਿਸ ਕਾਰਨ ਉਸਨੇ ਮੇਰੇ ਲੜਕੇ ਦਾ ਕਤਲ ਕੀਤਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News