ਲੁਧਿਆਣਾ 'ਚ ਵੱਡੀ ਵਾਰਦਾਤ, ਆਰੀ ਨਾਲ ਨੌਜਵਾਨ ਦਾ ਗਲਾ ਵੱਢਿਆ, ਫਿਰ ਟੋਟੋ-ਟੋਟੇ ਕਰਕੇ ਗੰਦੇ ਨਾਲੇ 'ਚ ਸੁੱਟੀ ਲਾਸ਼

Monday, May 02, 2022 - 10:14 AM (IST)

ਲੁਧਿਆਣਾ 'ਚ ਵੱਡੀ ਵਾਰਦਾਤ, ਆਰੀ ਨਾਲ ਨੌਜਵਾਨ ਦਾ ਗਲਾ ਵੱਢਿਆ, ਫਿਰ ਟੋਟੋ-ਟੋਟੇ ਕਰਕੇ ਗੰਦੇ ਨਾਲੇ 'ਚ ਸੁੱਟੀ ਲਾਸ਼

ਲੁਧਿਆਣਾ (ਰਾਜ) : ਜਲਾਲਾਬਾਦ ਤੋਂ ਲੁਧਿਆਣਾ ਖ਼ਰੀਦਦਾਰੀ ਕਰਨ ਆਏ ਨੌਜਵਾਨ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਦੇ ਟੋਟੋ-ਟੋਟੇ ਕਰ ਕੇ ਗੰਦੇ ਨਾਲੇ ’ਚ ਸੁੱਟ ਦਿੱਤੀ ਗਈ। ਮ੍ਰਿਤਕ ਦੇ ਪਰਿਵਾਰ ਅਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਦੋਸ਼ੀ  ਥਾਣਾ ਟਿੱਬਾ ’ਚ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਖ਼ੁਦ ਫ਼ਰਾਰ ਹੋ ਗਿਆ ਸੀ। 13 ਦਿਨਾਂ ਬਾਅਦ ਮ੍ਰਿਤਕ ਦੇ ਭਰਾ ਨੇ ਮੁਲਜ਼ਮ ਨੌਜਵਾਨ ਨੂੰ ਪਾਣੀਪਤ ਤੋਂ ਫੜ੍ਹ ਲਿਆ ਅਤੇ ਉਸ ਦੀ ਛਿੱਤਰ-ਪਰੇਡ ਕੀਤੀ ਤਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਭਰਾ ਨੂੰ ਮਾਰ ਕੇ ਲਾਸ਼ ਟੋਟੋ-ਟੋਟੇ ਕਰ ਕੇ ਗੰਦੇ ਨਾਲੇ ਵਿਚ ਸੁੱਟ ਦਿੱਤੀ ਹੈ। ਹੁਣ ਉਕਤ ਮੁਲਜ਼ਮ ਨੂੰ ਲੁਧਿਆਣਾ ਪੁਲਸ ਹਵਾਲੇ ਕੀਤਾ ਗਿਆ ਹੈ। ਪੁਲਸ ਉਸ ਦੀ ਨਿਸ਼ਾਨਦੇਹੀ ’ਤੇ ਗੰਦੇ ਨਾਲੇ ’ਚੋਂ ਲਾਸ਼ ਲੱਭ ਰਹੀ ਹੈ। ਹਾਲਾਂਕਿ ਮੁਲਜ਼ਮ ਵਾਰ-ਵਾਰ ਪੁਲਸ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ, 12ਵੀਂ ਜਮਾਤ ਦੀਆਂ ਸਿੱਖ ਇਤਿਹਾਸ ਨਾਲ ਜੁੜੀਆਂ 3 ਕਿਤਾਬਾਂ 'ਤੇ ਲਾਈ ਪਾਬੰਦੀ

ਉਸ ਨੇ ਪਹਿਲਾਂ ਹੈਬੋਵਾਲ ਦੇ ਗੰਦੇ ਨਾਲੇ ’ਚ ਲਾਸ਼ ਸੁੱਟਣ ਬਾਰੇ ਕਿਹਾ ਸੀ ਅਤੇ ਫਿਰ ਟਿੱਬਾ ਇਲਾਕੇ ਵਿਚ। ਹਾਲ ਦੀ ਘੜੀ ਪੁਲਸ ਲਾਸ਼ ਦੀ ਭਾਲ ਕਰ ਰਹੀ ਹੈ। ਉਧਰ, ਪੁਲਸ ਮੁਤਾਬਕ ਅਜੇ ਜਾਂਚ ਚੱਲ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮੁਹੰਮਦ ਮਹਿਬੂਬ ਨੇ ਦੱਸਿਆ ਕਿ ਉਹ ਜਲਾਲਾਬਾਦ ਦਾ ਰਹਿਣ ਵਾਲਾ ਹੈ। ਉਸ ਦਾ ਛੋਟਾ ਭਰਾ ਇਸਲਾਮ (30), ਜੋ ਕਿ ਵਿਆਹਿਆ ਹੋਇਆ ਹੈ। ਉਸ ਦੇ ਦੋ ਬੱਚੇ ਹਨ। ਉਹ 18 ਅਪ੍ਰੈਲ ਨੂੰ ਲੁਧਿਆਣਾ ਵਿਚ ਖ਼ਰੀਦਦਾਰੀ ਕਰਨ ਲਈ ਆਇਆ ਸੀ ਪਰ ਉਸ ਤੋਂ ਬਾਅਦ ਤੋਂ ਘਰ ਵਾਪਸ ਨਹੀਂ ਮੁੜਿਆ। ਜਦੋਂ ਉਹ ਲੁਧਿਆਣਾ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਸੋਮਵਾਰ ਦੀ ਰਾਤ ਨੂੰ ਟਿੱਬਾ ਦੇ ਇਲਾਕੇ ਗੁਰੂ ਨਾਨਕ ਨਗਰ ਦੀ ਗਲੀ ਨੰਬਰ-1 ਵਿਚ ਰਹਿਣ ਵਾਲੇ ਆਪਣੇ ਕਿਸੇ ਜਾਣਕਾਰ ਦੇ ਘਰ ਚਲਾ ਗਿਆ ਸੀ, ਜਿੱਥੋਂ ਉਹ ਸਵੇਰੇ ਨਿਕਲ ਗਿਆ ਸੀ, ਜਿਸ ਤੋਂ ਬਾਅਦ ਤੋਂ ਉਸ ਦਾ ਮੋਬਾਇਲ ਬੰਦ ਆ ਰਿਹਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : 40 ਸਾਲ ਪੁਰਾਣੀ ਤੇ ਸਭ ਤੋਂ ਵੱਡੀ ਸਲੱਮ ਕਾਲੋਨੀ 'ਤੇ ਚੱਲਿਆ ਬੁਲਡੋਜ਼ਰ (ਤਸਵੀਰਾਂ)

ਮੁਹੰਮਦ ਮਹਿਬੂਬ ਦਾ ਕਹਿਣਾ ਹੈ ਕਿ ਜਿਸ ਦੇ ਘਰ ਵਿਚ ਉਸ ਦਾ ਭਰਾ ਠਹਿਰਿਆ ਸੀ, ਉਸ ’ਤੇ ਉਨ੍ਹਾਂ ਨੂੰ ਸ਼ੱਕ ਹੋ ਗਿਆ ਸੀ, ਜੋ ਉਸੇ ਦਿਨ ਤੋਂ ਆਪਣਾ ਘਰ ਛੱਡ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਮੁਲਜ਼ਮ ਪਾਣੀਪਤ ਵਿਚ ਹੈ। ਉਨ੍ਹਾਂ ਨੇ ਉਥੇ ਪੁੱਜ ਕੇ ਮੁਲਜ਼ਮ ਨੂੰ ਦਬੋਚ ਲਿਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ 25 ਹਜ਼ਾਰ ਰੁਪਏ ਖੋਹਣ ਲਈ ਉਸ ਦੇ ਭਰਾ ਦਾ ਕਤਲ ਕਰ ਦਿੱਤਾ। ਉਸ ਨੇ ਉਸ ਦੇ ਭਰਾ ਨੂੰ ਪਹਿਲਾਂ ਕੁੱਝ ਖੁਆ ਕੇ ਬੇਹੋਸ਼ ਕਰ ਦਿੱਤਾ ਸੀ। ਫਿਰ ਆਰੀ ਨਾਲ ਉਸ ਦਾ ਗਲਾ ਵੱਢ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ, ਮਾਨ ਸਰਕਾਰ ਅੱਜ ਲੈ ਸਕਦੀ ਹੈ ਫ਼ੈਸਲਾ

ਉਸ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਉਸ ਨੇ ਲਾਸ਼ ਦੇ ਟੋਟੇ-ਟੋਟੇ ਕਰ ਕੇ ਬੋਰੇ ਵਿਚ ਪਾ ਕੇ ਰੇਹੜੀ ’ਤੇ ਲਿਜਾ ਕੇ ਗੰਦੇ ਨਾਲੇ ’ਚ ਸੁੱਟ ਦਿੱਤੀ। ਮਹਿਬੂਬ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਭਰਾ ਦੀ ਲਾਸ਼ ਲੱਭ ਰਹੇ ਹਨ। ਥਾਣਾ ਟਿੱਬਾ ਦੀ ਪੁਲਸ ਦੇ ਨਾਲ ਉਸ ਨੇ ਅੱਜ ਹੈਬੋਵਾਲ ਇਲਾਕੇ ਵਿਚ ਪਹਿਲਾਂ ਗੰਦੇ ਨਾਲੇ ਵਿਚ ਸਰਚ ਕੀਤੀ। ਇਸ ਤੋਂ ਬਾਅਦ ਮੁਲਜ਼ਮ ਦੇ ਕਹਿਣ ਮੁਤਾਬਕ ਹੁਣ ਟਿੱਬਾ ਦੇ ਇਲਾਕੇ ਵਿਚ ਗੰਦੇ ਨਾਲੇ ’ਚ ਲਾਸ਼ ਲੱਭੀ ਜਾ ਰਹੀ ਹੈ। ਹੁਣ ਤੱਕ ਉਸ ਦੇ ਭਰਾ ਦੀ ਲਾਸ਼ ਨਹੀਂ ਮਿਲੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News