ਚੰਡੀਗੜ੍ਹ ’ਚ ਖ਼ੌਫਨਾਕ ਵਾਰਦਾਤ, 16 ਸਾਲਾ ਮੁੰਡੇ ਦਾ 10 ਨੌਜਵਾਨਾਂ ਵਲੋਂ ਸ਼ਰੇਆਮ ਕਤਲ

Saturday, Jun 24, 2023 - 06:37 PM (IST)

ਚੰਡੀਗੜ੍ਹ ’ਚ ਖ਼ੌਫਨਾਕ ਵਾਰਦਾਤ, 16 ਸਾਲਾ ਮੁੰਡੇ ਦਾ 10 ਨੌਜਵਾਨਾਂ ਵਲੋਂ ਸ਼ਰੇਆਮ ਕਤਲ

ਚੰਡੀਗੜ੍ਹ (ਸੰਦੀਪ) : ਵਿਕਾਸ ਨਗਰ ਵਿਚ ਰਹਿਣ ਵਾਲੇ 16 ਸਾਲਾ ਵਿਦਿਆਰਥੀ ਸੌਰਵ ਦਾ ਚਾਕੂ ਮਾਰ ਕੇ 10 ਅਣਪਛਾਤੇ ਨੌਜਵਾਨਾਂ ਨੇ ਕਤਲ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਅਤੇ ਮੌਲੀਜਾਗਰਾਂ ਦੇ ਥਾਣਾ ਇੰਚਾਰਜ ਮੌਕੇ ’ਤੇ ਪੁੱਜੇ। ਮ੍ਰਿਤਕ ਦੇ ਪਿਤਾ ਜਗਦੀਸ਼ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਇਕ ਫੈਕਟਰੀ ਵਿਚ ਕੰਮ ਕਰਦੇ ਹਨ ਅਤੇ ਵਿਕਾਸ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਸੌਰਵ ਵੱਡਾ ਪੁੱਤਰ ਸੀ, ਜਿਸ ਨੇ ਹਾਲ ਹੀ ਵਿਚ 10ਵੀਂ ਪਾਸ ਕੀਤੀ ਸੀ। ਗੁਆਂਢ ਵਿਚ ਰਹਿਣ ਵਾਲੇ ਇਕ ਬੱਚੇ ਦਾ ਜਨਮ ਦਿਨ ਸੀ, ਜਿਸ ਵਿਚ ਸ਼ਾਮਲ ਹੋਣ ਦੀ ਉਹ ਤਿਆਰੀ ਕਰ ਰਹੇ ਸਨ। ਜਗਦੀਸ਼ ਨੇ ਸੌਰਵ ਨੂੰ 500 ਰੁਪਏ ਖੁੱਲ੍ਹੇ ਕਰਵਾਉਣ ਲਈ ਮਾਰਕੀਟ ਭੇਜਿਆ ਸੀ। ਉਹ ਪੈਸੇ ਖੁੱਲ੍ਹੇ ਕਰਵਾ ਕੇ ਘਰ ਦੇ ਕੋਲ ਪਾਰਕ ਵਿਚ ਪਹੁੰਚਿਆ ਤਾਂ 8-10 ਨੌਜਵਾਨਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਪੇਟ ਵਿਚ ਕਈ ਵਾਰ ਕਰਕੇ ਉਸਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ ’ਚ ਹਾਲਤ ਹੋਰ ਵੀ ਮਾੜੀ

ਸੌਰਵ ਲਹੂ-ਲੁਹਾਨ ਹਾਲਤ ਵਿਚ ਘਰ ਪਹੁੰਚਿਆ ਅਤੇ ਡਿੱਗ ਗਿਆ। ਇਹ ਵੇਖ ਕੇ ਗੁਆਂਢੀਆਂ ਨੇ ਜਗਦੀਸ਼ ਨੂੰ ਸੂਚਨਾ ਦਿੱਤੀ। ਬੇਟੇ ਨੂੰ ਲਹੂ- ਲੁਹਾਨ ਹਾਲਤ ਵਿਚ ਵੇਖ ਕੇ ਜਗਦੀਸ਼ ਅਤੇ ਉਸ ਦੀ ਪਤਨੀ ਘਬਰਾ ਗਏ। ਇਸ ਦੌਰਾਨ ਗੁਆਂਢੀ ਚੌਕਸੀ ਦਿਖਾਉਂਦਿਆਂ ਸੌਰਵ ਦੇ ਪੇਟ ’ਤੇ ਚੁੰਨੀ ਬੰਨ੍ਹ ਕੇ ਉਸਨੂੰ ਐਕਟਿਵਾ ’ਤੇ ਸੈਕਟਰ-32 ਹਸਪਤਾਲ ਲੈ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਸੌਰਵ ਦੇ ਪੇਟ ਵਿਚ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ ਸਨ, ਜਿਸ ਕਾਰਨ ਪੇਟ ਵਿਚ ਗੰਭੀਰ ਜ਼ਖਮ ਹੋਣ ’ਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸੂਬੇ ਦੇ 3.50 ਲੱਖ ਪੈਨਸ਼ਨਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News