ਠੇਕੇ ਦੇ ਕਰਿੰਦੇ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਪਤਨੀ ਨੇ ਹੀ ਆਸ਼ਕ ਨਾਲ ਮਿਲ ਘੜੀ ਸੀ ਖ਼ੌਫ਼ਨਾਕ ਸਾਜ਼ਿਸ਼

Sunday, May 22, 2022 - 12:18 PM (IST)

ਠੇਕੇ ਦੇ ਕਰਿੰਦੇ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਪਤਨੀ ਨੇ ਹੀ ਆਸ਼ਕ ਨਾਲ ਮਿਲ ਘੜੀ ਸੀ ਖ਼ੌਫ਼ਨਾਕ ਸਾਜ਼ਿਸ਼

ਸਮਰਾਲਾ (ਗਰਗ, ਬੰਗੜ) : ਤਿੰਨ ਦਿਨ ਪਹਿਲਾਂ ਸਾਬਕਾ ਵਿਧਾਇਕ ਦੇ ਸ਼ਰਾਬ ਦੇ ਠੇਕਿਆਂ ’ਤੇ ਕੰਮ ਕਰਦੇ ਕਰਿੰਦੇ ਯਾਦਵਿੰਦਰ ਸਿੰਘ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਪੁਲਸ ਨੇ ਇਸ ਕਤਲ ਲਈ ਸਾਜਿਸ਼ ਘੜਨ ਵਾਲੀ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਸਮੇਤ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਡੀ. ਐੱਸ. ਪੀ. ਹਰਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪਿੰਡ ਮੁੱਤਿਓਂ ਨਿਵਾਸੀ ਯਾਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਰਾਬ ਦੇ ਠੇਕਿਆਂ ’ਤੇ ਕੰਮ ਕਰਦਾ ਸੀ। ਉਸ ਦਾ ਤਿੰਨ ਦਿਨ ਪਹਿਲਾਂ ਰਾਤ ਦੇ ਹਨ੍ਹੇਰੇ ਵਿਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਸੰਗਰੂਰ 'ਚ ਨਸ਼ਿਆਂ ਖ਼ਿਲਾਫ CM ਭਗਵੰਤ ਮਾਨ ਦੀ ਸਾਈਕਲ ਰੈਲੀ, ਜਾਣੋ ਨੌਜਵਾਨਾਂ ਦੇ ਹੱਕ 'ਚ ਕੀ ਬੋਲੇ (ਵੀਡੀਓ)

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਉਰਫ਼ ਸੰਦੀਪ ਨੇ ਹੀ ਕਥਿਤ ਤੌਰ ’ਤੇ ਇਸ ਕਤਲ ਦੀ ਸਾਰੀ ਸਾਜਿਸ਼ ਘੜੀ ਸੀ ਅਤੇ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਹੱਥੋਂ ਪਤੀ ਨੂੰ ਬੜੀ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੰਦੀਪ ਦੀ ਜਲੰਧਰ ਦੇ ਇਕ ਧਾਰਮਿਕ ਡੇਰੇ ’ਤੇ ਰਾਏਕੋਟ (ਲੁਧਿਆਣਾ) ਵਾਸੀ ਅਮਨਦੀਪ ਸਿੰਘ ਉਰਫ਼ ਦੀਪਾ ਨਾਂ ਦੇ ਨੌਜਵਾਨ ਨਾਲ ਜਾਣ-ਪਛਾਣ ਹੋਈ ਸੀ ਅਤੇ ਉੱਥੋਂ ਹੀ ਇਨ੍ਹਾਂ ਦਾ ਮੇਲ-ਮਿਲਾਪ ਵੱਧ ਗਿਆ। ਸੰਦੀਪ ਕੌਰ ਨੇ ਕੁੱਝ ਦਿਨ ਪਹਿਲਾਂ ਹੀ ਦੀਪੇ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਤੰਗ-ਪਰੇਸ਼ਾਨ ਅਤੇ ਕੁੱਟਮਾਰ ਕਰਦਾ ਹੈ ਅਤੇ ਉਹ ਉਸ ਦਾ ਕੋਈ ਪੱਕਾ ਹੱਲ ਕਰ ਦੇਵੇ।

ਇਹ ਵੀ ਪੜ੍ਹੋ : ਪੰਜਾਬ ਦੇ ਸਾਢੇ 7 ਲੱਖ ਮੁਲਾਜ਼ਮਾਂ ਨੂੰ ਰਾਹਤ, ਮੈਡੀਕਲ ਬਿੱਲ ਆਨਲਾਈਨ ਹੀ ਕੀਤੇ ਜਾਣਗੇ ਪ੍ਰਵਾਨ

ਇਸ ਕਤਲ ਵਿਚ ਸ਼ਾਮਲ ਅਮਨਦੀਪ ਸਿੰਘ ਦੀਪਾ (25) ਵਾਸੀ ਰਾਏਕੋਟ ਆਪਣੇ ਉੱਥੋਂ ਦੇ ਹੀ ਵਸਨੀਕ ਦੋ ਹੋਰ ਸਾਥੀਆਂ ਗਗਨਦੀਪ ਸਿੰਘ ਅਤੇ ਲਛਮਣ ਸਿੰਘ ਨੂੰ ਨਾਲ ਲੈ ਕੇ ਕਤਲ ਦੀ ਰਾਤ ਪਿੰਡ ਮੁੱਤਿਓਂ ਦੇ ਰਸਤੇ ਵਿਚ ਘਾਤ ਲਾ ਕੇ ਖੜ੍ਹ ਗਿਆ। ਉਧਰ ਮ੍ਰਿਤਕ ਦੀ ਪਤਨੀ ਸੰਦੀਪ ਵਾਰ-ਵਾਰ ਫੋਨ ਕਰ ਕੇ ਆਪਣੇ ਪਤੀ ਨੂੰ ਘਰ ਸੱਦ ਰਹੀ ਸੀ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਫੋਨ ਕਰ ਕੇ ਇਹ ਪੁੱਛਦੀ ਰਹੀ ਕਿ ਉਹ ਕਿੱਥੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ, ਬੈਰਕ 'ਚ ਨਸ਼ਾ ਤਸਕਰ ਵੀ ਸੀ ਬੰਦ

ਪਲ-ਪਲ ਦੀ ਇਹ ਸਾਰੀ ਜਾਣਕਾਰੀ ਉਹ ਦੀਪੇ ਨੂੰ ਫੋਨ ’ਤੇ ਦਿੰਦੀ ਰਹੀ। ਜਦੋਂ ਯਾਦਵਿੰਦਰ ਸਿੰਘ ਰਾਤ ਦੇ ਹਨ੍ਹੇਰੇ ਵਿਚ ਮੋਟਰਸਾਈਕਲ ’ਤੇ ਆਪਣੇ ਪਿੰਡ ਦੇ ਨੇੜੇ ਪਹੁੰਚਿਆਂ ਤਾਂ ਇੰਨ੍ਹਾਂ ਤਿੰਨਾਂ ਵਿਅਕਤੀਆਂ ਨੇ ਬੇਸਬਾਲ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਦੀ ਥਾਂ ’ਤੇ ਹੀ ਮੌਤ ਹੋ ਗਈ। ਪੁਲਸ ਨੇ ਪਤਨੀ ਸਮੇਤ ਤਿੰਨੇ ਨੌਜਵਾਨਾਂ ਨੂੰ ਜ਼ੁਰਮ ਕਬੂਲ ਕਰਨ ’ਤੇ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News