ਜਗਰਾਓਂ ''ਚ ਵੱਡੀ ਵਾਰਦਾਤ, ਜਨਮਦਿਨ ਦੀ ਪਾਰਟੀ ''ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ

Monday, Nov 15, 2021 - 09:48 AM (IST)

ਜਗਰਾਓਂ ''ਚ ਵੱਡੀ ਵਾਰਦਾਤ, ਜਨਮਦਿਨ ਦੀ ਪਾਰਟੀ ''ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਜਗਰਾਓਂ/ਚੌਕੀਮਾਨ (ਮਾਲਵਾ, ਗਗਨਦੀਪ) : ਜਗਰਾਓਂ ਦੇ ਨੇੜਲੇ ਪਿੰਡ ਹਾਂਸ ਕਲਾਂ ਵਿਖੇ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ’ਤੇ ਗਏ ਇਕ ਨੌਜਵਾਨ ਦਾ ਉਸ ਦੇ ਦੋਸਤਾਂ ਨਾਲ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਲੜਾਈ ਨੂੰ ਟਾਲਣ ਦੀ ਕੋਸ਼ਿਸ਼ ਕਰਨ ਵਾਲੇ ਕਈ ਦੋਸਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਗਰਾਓਂ ਵਿਖੇ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਕਾਂਗਰਸ ਦੀ 'ਜਨ ਜਾਗਰਣ' ਮੁਹਿੰਮ 'ਚ ਪੰਜਾਬ ਦੇ 7 ਸਾਂਸਦਾਂ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਛਿੜੀ ਚਰਚਾ

ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਹਾਂਸ ਕਲਾਂ ਦਾ ਜਨਮਦਿਨ ਮਨਾਉਣ ਲਈ ਉਸ ਦੇ ਦੋਸਤ ਪਿੰਡ ਹਾਂਸ ਕਲਾ ਵਿਖੇ ਇਕੱਠੇ ਹੋਏ ਸਨ। ਉੱਥੇ ਸਾਰਿਆਂ ਨੇ ਪਹਿਲਾਂ ਘਰ ’ਚ ਕੇਕ ਕੱਟਿਆ, ਫਿਰ ਪਿੰਡ ਹਾਂਸ ਕਲਾਂ ਰੋਡ ’ਤੇ ਪੈਟਰੋਲ ਪੰਪ ਨੇੜੇ ਇਕ ਦੁਕਾਨ ’ਤੇ ਚਲੇ ਗਏ। ਮਹਿਫ਼ਲ ’ਚ ਬੈਠੇ ਦੋਸਤਾਂ ਦੀ ਆਪਸ ਵਿਚ ਫੋਨ ਨੂੰ ਲੈ ਕੇ ਰਣਦੀਪ ਸਿੰਘ ਨਾਲ ਤਕਰਾਰ ਹੋ ਗਈ।

ਇਹ ਵੀ ਪੜ੍ਹੋ : ਸਵਾਰੀਆਂ ਚੜ੍ਹਾਉਣ ਨੂੰ ਲੈ ਕੇ ਝੜਪ, ਨਿਹੰਗ ਸਿੰਘ ਨੇ ਇੰਸਪੈਕਟਰ 'ਤੇ ਤਾਣੀ ਤਲਵਾਰ

ਇਸ ਤੋਂ ਬਾਅਦ ਗੁੱਸੇ ’ਚ ਆਏ ਮਨਦੀਪ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਜਗਰਾਓਂ ਅਤੇ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੰਗਣਾ ਨੇ ਰਣਦੀਪ ਸਿੰਘ (21) ਪੁੱਤਰ ਗੁਰਮੀਤ ਸਿੰਘ ਵਾਸੀ ਪੁੜੈਣ ਦੇ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਚਾਕੂ ਮਾਰ ਕੇ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News