ਅਣਪਛਾਤੇ ਵਾਹਨ ਦੀ ਲਪੇਟ ''ਚ ਆ ਕੇ ਨੌਜਵਾਨ ਦੀ ਮੌਤ

09/02/2017 1:58:24 AM

ਨਵਾਂਸ਼ਹਿਰ, (ਤ੍ਰਿਪਾਠੀ)- ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ 19 ਸਾਲਾ ਬਿਹਾਰ ਦੇ ਵਾਸੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਿੰਦਰ ਪਾਲ ਨੇ ਦੱਸਿਆ ਕਿ ਸਵੇਰੇ 5 ਵਜੇ ਚੰਡੀਗੜ੍ਹ ਰੋਡ 'ਤੇ ਸਿਲਵਰ ਲੀਫ਼ ਹੋਟਲ ਨੇੜੇ ਬਲਾਚੌਰ ਤੋਂ ਨਵਾਂਸ਼ਹਿਰ ਵੱਲ ਜਾ ਰਹੇ ਅਣਪਛਾਤੇ ਵਾਹਨ ਨੇ ਪੈਦਲ ਜਾ ਰਹੇ ਨੌਜਵਾਨ ਇੰਦਰ ਪਾਸਵਾਨ (19) ਪੁੱਤਰ ਜੋਗਿੰਦਰ ਪਾਸਵਾਨ ਵਾਸੀ ਬਿਹਾਰ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਦਰ ਪਾਸਵਾਨ ਬਿਹਾਰ ਤੋਂ ਨਵਾਂਸ਼ਹਿਰ ਦੇ ਪਿੰਡ ਕਰਿਆਮ 'ਚ ਰਹਿਣ ਵਾਲੀ ਆਪਣੀ ਭੈਣ ਕੋਲ ਹੀ ਰਹਿ ਰਿਹਾ ਸੀ। ਅੱਜ ਉਸ ਦਾ ਜੀਜਾ ਉਸ ਨੂੰ ਵਾਪਸ ਬਿਹਾਰ ਜਾਣ ਲਈ ਸਟੇਸ਼ਨ ਛੱਡਣ ਸਾਈਕਲ 'ਤੇ ਜਾ ਰਿਹਾ ਸੀ। ਸਾਈਕਲ 'ਤੇ ਸਾਮਾਨ ਰੱਖਿਆ ਹੋਇਆ ਸੀ ਤੇ ਉਹ ਦੋਵੇਂ ਪੈਦਲ ਜਾ ਰਹੇ ਸਨ ਕਿ ਇੰਦਰ ਪਾਸਵਾਨ ਨੂੰ ਅਣਪਛਾਤਾ ਵਾਹਨ ਟੱਕਰ ਮਾਰ ਗਿਆ। ਪੁਲਸ ਨੇ ਸੂਚਨਾ ਮਿਲਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭੇਜ ਦਿੱਤਾ। ਜਾਂਚ ਅਧਿਕਾਰੀ ਸੁਰਿੰਦਰਪਾਲ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News