ਦੁਖ਼ਦ ਖਬਰ : ਪਟਿਆਲਾ ਦੇ ਨੌਜਵਾਨ ਪੱਤਰਕਾਰ ਦੀ ''ਕੋਰੋਨਾ'' ਕਾਰਨ ਮੌਤ
Monday, Aug 24, 2020 - 01:48 PM (IST)
ਪਟਿਆਲਾ : ਪਟਿਆਲਾ ਦੇ ਇਕ ਨੌਜਵਾਨ ਪੱਤਰਕਾਰ ਜੈਦੀਪ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। 27 ਸਾਲਾ ਜੈਦੀਪ ਸਿੰਘ ਦੀ ਕੋਰੋਨਾ ਰਿਪੋਰਟ 17 ਅਗਸਤ ਨੂੰ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਇਲਾਜ ਲਈ ਉਸ ਨੂੰ 19 ਅਗਸਤ ਨੂੰ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਜੈਦੀਪ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ 20 ਅਗਸਤ ਨੂੰ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ।
ਇਹ ਵੀ ਪੜ੍ਹੋ : ਘਰ 'ਚ ਇਕਾਂਤਵਾਸ 'ਕੋਰੋਨਾ' ਮਰੀਜ਼ਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਦਿੱਤੀ ਰਾਹਤ
ਬੀਤੀ 23 ਅਗਸਤ ਦੀ ਰਾਤ 9 ਵਜੇ ਦੇ ਕਰੀਬ ਜੈਦੀਪ ਸਿੰਘ ਨੇ ਹਸਪਤਾਲ 'ਚ ਹੀ ਦਮ ਤੋੜ ਦਿੱਤਾ। ਜੈਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜੋ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਪੱਤਰਕਾਰੀ 'ਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਨੇ 'ਕੋਰੋਨਾ' 'ਚ ਮੰਗਿਆ 2 ਲੱਖ ਵਾਧੂ ਵਿਦਿਆਰਥੀਆਂ ਲਈ 'ਰਾਸ਼ਨ', ਜਾਣੋ ਕਾਰਨ
ਜੈਦੀਪ ਦੀ ਮੌਤ ਤੋਂ ਬਾਅਦ ਪੂਰੇ ਪੱਤਰਕਾਰ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਸ਼ਲ ਮੀਡੀਆ 'ਤੇ ਜੈਦੀਪ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਖਤਰੇ ਦੇ ਨਿਸ਼ਾਨ ਤੋਂ ਉੱਪਰ 'ਸੁਖਨਾ', ਫਲੱਡ ਗੇਟ ਖੋਲ੍ਹਣ ਤੋਂ ਬਾਅਦ ਦਿਖਿਆ ਹੜ੍ਹ ਵਰਗਾ ਮੰਜ਼ਰ
ਉਨ੍ਹਾਂ ਨੇ ਲਿਖਿਆ ਹੈ ਕਿ ਕੋਵਿਡ-19 ਕਰਕੇ ਆਪਣੀ ਜਾਨ ਗੁਆਉਣ ਵਾਲੇ ਪਟਿਆਲਾ ਤੋਂ ਨੌਜਵਾਨ ਫੋਟੋ ਜਰਨਲਿਸਟ ਜੈਦੀਪ ਸਿੰਘ ਜੀ ਦੇ ਦਿਹਾਂਤ ਦੀ ਖ਼ਬਰ ਨਾਲ ਮਨ ਨੂੰ ਦੁੱਖ ਪਹੁੰਚਿਆ ਹੈ ਅਤੇ ਉਨ੍ਹਾਂ ਦੀਆਂ ਅਰਦਾਸਾਂ ਜੈਦੀਪ ਜੀ ਦੇ ਪਰਿਵਾਰਨਾਲ ਹਨ, ਵਾਹਿਗੁਰੂ ਜੀ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।