ਨੌਜਵਾਨ ਨੂੰ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ

Wednesday, Jul 03, 2024 - 04:15 PM (IST)

ਨੌਜਵਾਨ ਨੂੰ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ

ਫਿਰੋਜ਼ਪੁਰ (ਮਲਹੋਤਰਾ) : ਆਪਣੀ ਪਤਨੀ ਦੇ ਨਾਲ ਜਾ ਰਹੇ ਨੌਜਵਾਨ ਨੂੰ ਦੋ ਭਰਾਵਾਂ ਨੇ ਘੇਰ ਕੇ ਝਗੜਾ ਕਰਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਘਟਨਾ ਨਾਮਦੇਵ ਚੌਂਕ ਦੇ ਕੋਲ ਵਾਪਰੀ। ਥਾਣਾ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਸ਼ਕੀਲਾ ਪਿੰਡ ਦੁਲਚੀਕੇ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਬਾਬਾ ਨਾਮਦੇਵ ਚੌਂਕ ਦੇ ਕੋਲ ਕੁੱਝ ਸਮਾਨ ਲੈਣ ਜਾ ਰਿਹਾ ਸੀ। ਜਦ ਉਹ ਵਾਪਸ ਪਰਤ ਰਹੇ ਸਨ ਤਾਂ ਮੋਟਰਸਾਈਕਲ ਤੇ ਸਵਾਰ ਅੰਕੁਸ਼ ਅਤੇ ਰਿਸ਼ੀ ਵਾਸੀ ਕੈਂਟ ਨੇ ਉਨਾਂ ਦਾ ਰਸਤਾ ਰੋਕ ਲਿਆ।

ਰਿਸ਼ੀ ਨੇ ਉਸ ਨੂੰ ਧਮਕਾਇਆ ਕਿ ਉਸਦੀ ਪਤਨੀ ਦੇ ਨਾਲ ਉਸਦੇ ਵਿਆਹ ਤੋਂ ਪਹਿਲਾਂ ਪ੍ਰੇਮ ਸੰਬੰਧ ਸਨ। ਸ਼ਿਕਾਇਤ ਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਜਦ ਰਿਸ਼ੀ ਨੂੰ ਸਮਝਾਇਆ ਕਿ ਵਿਆਹ ਤੋਂ ਪਹਿਲਾਂ ਜੋ ਸੰਬੰਧ ਸਨ, ਉਸ ਨਾਲ ਉਸਦਾ ਕੋਈ ਲੈਣ-ਦੇਣ ਨਹੀਂ ਹੈ, ਹੁਣ ਉਹ ਉਸਦੀ ਪਤਨੀ ਹੈ। ਏਸੇ ਦੌਰਾਨ ਦੋਹਾਂ ਵਿਚਾਲੇ ਹੋਏ ਝਗੜੇ ਵਿਚ ਅੰਕੁਸ਼ ਅਤੇ ਰਿਸ਼ੀ ਨੇ ਉਸਨੂੰ ਅਤੇ ਉਸਦੀ ਪਤਨੀ ਨੂੰ ਜਾਤੀਸੂਚਕ ਗਾਲ੍ਹਾਂ ਕੱਢੀਆਂ ਅਤੇ ਰਿਸ਼ੀ ਨੇ ਕਾਪੇ ਨਾਲ ਵਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਡੀ.ਐਸ.ਪੀ. ਸਿਟੀ ਸੁਖਵਿੰਦਰ ਸਿੰਘ ਦੇ ਅਨੁਸਾਰ ਦੋਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News