ਨਡਾਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, PRTC ਦੀ ਬੱਸ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ
Saturday, Oct 08, 2022 - 05:43 PM (IST)

ਨਡਾਲਾ (ਸ਼ਰਮਾ)-ਥਾਣਾ ਬੇਗੋਵਾਲ ਖੇਤਰ ਅਧੀਨ ਆਉਂਦੇ ਅੱਡਾ ਇਬਰਾਹੀਮਵਾਲ ਵਿਖੇ ਪੀ. ਆਰ. ਟੀ. ਸੀ. ਦੀ ਸਰਕਾਰੀ ਬੱਸ ਹੇਠਾਂ ਆਉਣ ਨਾਲ ਇਬਰਾਹੀਮਵਾਲ ਦੇ ਹੀ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਦੇ ਪ੍ਰਧਾਨ ਨਿਸ਼ਾਨ ਸਿੰਘ ਵਾਸੀ ਇਬਰਾਹੀਮਵਾਲ ਨੇ ਦੱਸਿਆ ਕਿ ਸ਼ਾਮ ਸਾਢੇ ਕੁ 5 ਵਜੇ ਨੌਜਵਾਨ ਜਗਦੇਵ ਸਿੰਘ ਜੱਗੀ (28) ਪੁੱਤਰ ਕਸ਼ਮੀਰ ਸਿੰਘ ਵਾਸੀ ਇਬਰਾਹੀਮਵਾਲ ਆਪਣੇ ਮੋਟਰਸਾਈਕਲ ’ਤੇ ਅੱਡਾ ਇਬਰਾਹੀਮਵਾਲ ’ਤੇ ਆਇਆ ਸੀ। ਜਦੋਂ ਉਹ ਆਪਣੇ ਘਰ ਜਾਣ ਲਈ ਸੜਕ ਕ੍ਰਾਸ ਕਰ ਰਿਹਾ ਸੀ ਤਾਂ ਸੁਭਾਨਪੁਰ ਤਰਫੋਂ ਬੇਗੋਵਾਲ ਨੂੰ ਜਾ ਰਹੀ ਤੇਜ਼ ਰਫ਼ਤਾਰ ਕਾਰ ਨੇ ਨੌਜਵਾਨ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਉਹ ਸੜਕ ’ਤੇ ਡਿੱਗ ਗਿਆ।
ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
ਇਸ ਦੌਰਾਨ ਬੇਗੋਵਾਲ ਤਰਫੋਂ ਆ ਰਹੀ ਟਾਂਡਾ-ਕਪੂਰਥਲਾ ਰੂਟ ਦੀ ਪੀ. ਆਰ. ਟੀ. ਸੀ. ਦੀ ਬੱਸ ਸੜਕੇ ’ਤੇ ਡਿੱਗੇ ਨੌਜਵਾਨ ਦੇ ਸਿਰ ਦੇ ਉਪਰ ਚੜ੍ਹ ਗਈ, ਜਿਸ ਨਾਲ ਉਕਤ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ, ਥਾਣਾ ਮੁਖੀ ਬੇਗੋਵਾਲ ਦੀਪਕ ਸ਼ਰਮਾ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਬੱਸ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰ ਅਜੇ ਬਿਆਨ ਦੇਣ ਦੀ ਸਥਿਤੀ ’ਚ ਨਹੀਂ ਹਨ, ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਸ਼ਰਮਨਾਕ: ਪਾਕਿ 'ਚ ਮਜ਼ਦੂਰੀ ਮੰਗਣ 'ਤੇ ਹਿੰਦੂ ਔਰਤ ਨੂੰ ਅਗਵਾ ਕਰਕੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ