ਦਰਦਨਾਕ : ਭਿਆਨਕ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਗੁਰਦਾਸਪੁਰ ਦਾ ਨੌਜਵਾਨ

Saturday, Nov 07, 2020 - 09:37 AM (IST)

ਦਰਦਨਾਕ : ਭਿਆਨਕ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਗੁਰਦਾਸਪੁਰ ਦਾ ਨੌਜਵਾਨ

ਚੰਡੀਗੜ੍ਹ (ਸੰਦੀਪ) : ਇੱਥੇ ਸੈਕਟਰ-28/29 ਲਾਈਟ ਪੁਆਇੰਟ ’ਤੇ ਇਕ ਹੋਂਡਾ ਸਿਟੀ ਅਤੇ ਬਲੈਨੋ ਕਾਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਨੋ ਕਾਰ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਬਲੈਨੋ ਸਵਾਰ ਇਕ ਨੌਜਵਾਨ ਦੀ ਅੱਗ 'ਚ ਝੁਲਸਣ ਨਾਲ ਮੌਤ ਹੋ ਗਈ ਜਦੋਂ ਕਿ ਹੋਰ 2 ਗੰਭੀਰ ਰੂਪ ਨਾਲ ਜ਼ਖ਼ਮੀਂ ਹੋ ਗਏ। ਉਨ੍ਹਾਂ ਨੂੰ ਸੈਕਟਰ-32 ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਵਾਸੀ ਅਕਾਸ਼ਦੀਪ (17) ਦੇ ਤੌਰ ’ਤੇ ਹੋਈ ਹੈ। ਉਹ ਨਾਨ ਮੈਡੀਕਲ 12ਵੀਂ ਦਾ ਵਿਦਿਆਰਥੀ ਸੀ। ਗੰਭੀਰ ਰੂਪ ਨਾਲ ਝੁਲਸਣ ਵਾਲਿਆਂ ਦੀ ਪਛਾਣ ਬਲਟਾਣਾ 'ਚ ਕਿਰਾਏ ’ਤੇ ਰਹਿਣ ਵਾਲੇ ਦਲੀਪ ਅਤੇ ਪਠਾਨਕੋਟ ਵਾਸੀ ਵਿਸ਼ਾਲ ਦੇ ਤੌਰ ’ਤੇ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਪਹੁੰਚੀ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਦੋਹਾਂ ਕਾਰਾਂ ਨੂੰ ਕਬਜ਼ੇ 'ਚ ਲੈ ਕੇ ਹੋਂਡਾ ਸਿਟੀ ਕਾਰ ਦੇ ਚਾਲਕ ਸੈਕਟਰ-28 ਵਾਸੀ ਰਜਨੀਸ਼ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਅੱਜ, ਕਈ ਮੁੱਦਿਆਂ 'ਤੇ ਹੋਵੇਗੀ ਚਰਚਾ
ਅੱਗ ਲੱਗਦੇ ਹੀ ਅੰਦਰੋਂ ਲਾਕ ਹੋ ਗਈ ਕਾਰ
ਸ਼ੁੱਕਰਵਾਰ ਤੜਕੇ 3.15 ਵਜੇ ਆਕਾਸ਼ਦੀਪ, ਦਲੀਪ ਅਤੇ ਵਿਸ਼ਾਲ ਬਲੈਨੋ ਕਾਰ 'ਚ ਸਵਾਰ ਹੋ ਕੇ ਸੈਕਟਰ-22 ਤੋਂ ਬਲਟਾਣਾ ਜਾ ਰਹੇ ਸਨ। ਵਿਸ਼ਾਲ ਕਾਰ ਚਲਾ ਰਿਹਾ ਸੀ, ਦਲੀਪ ਨਾਲ ਵਾਲੀ ਸੀਟ ’ਤੇ ਅਤੇ ਆਕਾਸ਼ਦੀਪ ਪਿਛਲੀ ਸੀਟ ’ਤੇ ਬੈਠਾ ਸੀ। ਜਿਉਂ ਹੀ ਉਹ ਸੈਕਟਰ-28, 29 ਲਾਈਟ ਪੁਆਇੰਟ ’ਤੇ ਪਹੁੰਚੇ ਤਾਂ ਟ੍ਰਿਬਿਊਨ ਚੌਂਕ ਵੱਲੋਂ ਆ ਰਹੀ ਹੋਂਡਾ ਸਿਟੀ ਕਾਰ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਜ਼ਬਰਦਸਤ ਟੱਕਰ ਤੋਂ ਬਾਅਦ ਬਲੈਨੋ ਕਾਰ 'ਚ ਅੱਗ ਲੱਗ ਗਈ ਅਤੇ ਕਾਰ ਅੰਦਰੋਂ ਲਾਕ ਹੋ ਗਈ। ਕੁਝ ਹੀ ਦੂਰੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਸ਼ੀਸ਼ੇ ਤੋੜ ਕੇ ਦੋਹਾਂ ਕਾਰਾਂ 'ਚ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਸੈਕਟਰ-32 ਹਸਪਤਾਲ ਪਹੁੰਚਾਇਆ। ਕਾਰ ਦੀ ਪਿਛਲੀ ਸੀਟ ’ਤੇ ਅੱਗ ਜ਼ਿਆਦਾ ਲੱਗਣ ਕਾਰਣ ਆਕਾਸ਼ਦੀਪ ਪੂਰੀ ਤਰ੍ਹਾਂ ਨਾਲ ਝੁਲਸ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਿਸ਼ਾਲ ਅਤੇ ਦਲੀਪ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ 'ਚ ਬਲੈਨੋ ਕਾਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਅਤੇ ਹੋਂਡਾ ਸਿਟੀ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ।

ਇਹ ਵੀ ਪੜ੍ਹੋ : ਅਜਨਾਲਾ 'ਚ ਖ਼ੌਫਨਾਕ ਵਾਰਦਾਤ, ਸਾਬਕਾ ਅਕਾਲੀ ਸਰਪੰਚ ਦਾ ਕਤਲ
ਆਖਰੀ ਵਾਰ ਭੈਣ ਨੂੰ ਵੀ ਨਹੀਂ ਮਿਲ ਸਕਿਆ ਅਕਾਸ਼ਦੀਪ
ਆਕਾਸ਼ਦੀਪ ਦੀ ਭੈਣ ਵਰਸ਼ਾ ਖਰੜ ਸਥਿਤ ਸੰਨੀ ਐਨਕਲੇਵ 'ਚ ਬਤੌਰ ਪੀ. ਜੀ. ਰਹਿੰਦੀ ਹੈ। ਉਸ ਨੇ ਦੱਸਿਆ ਕਿ ਸ਼ਾਮ ਨੂੰ ਅਕਾਸ਼ ਨੇ ਦੱਸਿਆ ਸੀ ਕਿ ਉਹ ਚੰਡੀਗੜ੍ਹ 'ਚ ਆਪਣੇ ਕਿਸੇ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਆ ਰਿਹਾ ਹੈ। ਉਸ ਨੇ ਆਕਾਸ਼ਦੀਪ ਨੂੰ ਕਿਹਾ ਸੀ ਕਿ ਪਾਰਟੀ ਖਤਮ ਹੋਣ ਤੋਂ ਬਾਅਦ ਰਾਤ ਨੂੰ ਉਹ ਉਸ ਕੋਲ ਹੀ ਆ ਜਾਵੇ। ਕਾਫ਼ੀ ਰਾਤ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਵਰਸ਼ਾ ਨੇ ਆਕਾਸ਼ਦੀਪ ਨੂੰ ਰਾਤ ਕਰੀਬ 12 ਵਜੇ ਕਾਲ ਕੀਤੀ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੇ ਰਾਤ ਨੂੰ ਰੁਕਣ ਲਈ ਹੋਟਲ 'ਚ ਕਮਰਾ ਬੁੱਕ ਕਰਵਾਇਆ ਹੋਇਆ ਹੈ। ਉਹ ਸਵੇਰੇ ਘਰ ਪਰਤਦੇ ਸਮਾਂ ਉਸ ਨੂੰ ਮਿਲ ਕੇ ਜਾਵੇਗਾ ਪਰ ਸਵੇਰੇ ਉਸ ਦੀ ਦਰਦਨਾਕ ਮੌਤ ਦੀ ਖ਼ਬਰ ਮਿਲੀ ਤਾਂ ਵਰਸ਼ਾ ਸਦਮੇ 'ਚ ਡੁੱਬ ਗਈ।
ਭੈਣ ਨਾਲ ਕੀਤਾ ਸੀ ਘੁੰਮਣ ਲਈ ਜਾਣ ਦਾ ਵਾਅਦਾ
ਵਰਸ਼ਾ ਨੇ ਦੱਸਿਆ ਕਿ 18 ਅਕਤੂਬਰ ਨੂੰ ਉਸ ਦਾ ਜਨਮ ਦਿਨ ਸੀ ਅਤੇ ਉਹ ਗੁਰਦਾਸਪੁਰ 'ਚ ਆਪਣੇ ਪਰਿਵਾਰ ਕੋਲ ਗਈ ਸੀ। ਉਸ ਦੀ ਸਿਹਤ ਖ਼ਰਾਬ ਹੋਣ ਕਾਰਣ ਉਹ ਜਨਮ ਦਿਨ ਮਨਾਉਣ ਬਾਹਰ ਨਹੀਂ ਜਾ ਸਕੇ ਸਨ ਤਾਂ ਅਕਾਸ਼ ਘਰ ਹੀ ਉਸ ਲਈ ਕੇਕ ਲੈ ਕੇ ਆਇਆ ਸੀ ਅਤੇ ਉਸ ਨੇ ਵਰਸ਼ਾ ਨੂੰ ਕਿਹਾ ਸੀ ਕਿ ਬਹੁਤ ਛੇਤੀ ਹੀ ਦੋਵੇਂ ਕਿਤੇ ਬਾਹਰ ਘੁੰਮਣ ਲਈ ਚੱਲਣਗੇ।

ਇਹ ਵੀ ਪੜ੍ਹੋ : ਰੇਲ ਮੰਤਰੀ ਨਾਲ ਮੀਟਿੰਗ ਮਗਰੋਂ 'ਪੰਜਾਬ ਭਾਜਪਾ' ਦਾ ਵੱਡਾ ਬਿਆਨ (ਵੀਡੀਓ)
ਮਾਂ-ਪਿਓ ਦੀਆਂ ਅੱਖਾਂ ਦਾ ਤਾਰਾ ਸੀ
ਅਕਾਸ਼ ਦੇ ਤਾਏ ਦੇ ਬੇਟੇ ਦਿਨੇਸ਼ ਨੇ ਦੱਸਿਆ ਕਿ ਅਕਾਸ਼ਦੀਪ ਦੇ ਪਿਤਾ ਫ਼ੌਜ ਤੋਂ ਸੇਵਾਮੁਕਤ ਹਨ। ਵਰਸ਼ਾ ਦੇ ਜਨਮ ਤੋਂ ਬਾਅਦ ਪਰਮਾਤਮਾ ਨੂੰ ਅਰਦਾਸਾਂ ਕਰ ਕੇ ਉਨ੍ਹਾਂ ਦੇ ਘਰ ਆਕਾਸ਼ ਦਾ ਜਨਮ ਹੋਇਆ ਸੀ। ਵਰਸ਼ਾ ਅਤੇ ਆਕਾਸ਼ਦੀਪ ਦੋਵੇਂ ਹੀ ਪੜ੍ਹਾਈ 'ਚ ਬਹੁਤ ਚੰਗੇ ਸਨ। ਚੰਡੀਗੜ੍ਹ ਆਉਂਦੇ ਸਮੇਂ ਆਕਾਸ਼ ਆਪਣੇ ਪਿਤਾ ਤੋਂ ਮਨਜ਼ੂਰੀ ਲੈ ਕੇ ਆਇਆ ਸੀ। ਪੁੱਤ ਦੀ ਮੌਤ ਦੀ ਸੂਚਨਾ ਪਾ ਕੇ ਸ਼ੁੱਕਰਵਾਰ ਦੁਪਹਿਰ ਆਕਾਸ਼ਦੀਪ ਦੀ ਮਾਂ ਅਤੇ ਪਿਤਾ ਸੈਕਟਰ-32 ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਸੀ. ਐੱਨ. ਜੀ. ਵੈਰੀਏਂਟ ਸੀ ਬਲੈਨੇ
ਹਾਦਸੇ 'ਚ ਸਵਾਹ ਹੋਣ ਵਾਲੀ ਬਲੈਨੋ ਕਾਰ ਸੀ. ਐੱਨ. ਜੀ. ਨਾਲ ਚੱਲਦੀ ਸੀ। ਹਾਲਾਂਕਿ ਪੁਲਸ ਦੀ ਜਾਂਚ 'ਚ ਪਤਾ ਚਲਿਆ ਹੈ ਕਿ ਹਾਦਸੇ 'ਚ ਕਾਰ ਦਾ ਸਿਲੰਡਰ ਨਹੀਂ ਫਟਿਆ ਸੀ। ਅਜਿਹੇ 'ਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਕਾਰ 'ਚ ਸੀ.ਐੱਨ. ਜੀ. ਲੀਕ ਹੋਣ ਨਾਲ ਇਸ 'ਚ ਅੱਗ ਲੱਗ ਗਈ।



 


author

Babita

Content Editor

Related News