ਲਿਵ-ਇਨ ''ਚ ਰਹਿਣ ਮਗਰੋਂ ਪ੍ਰੇਮਿਕਾ ਦਾ ਰਿਸ਼ਤਾ ਮੰਗਣ ਗਏ ਪ੍ਰੇਮੀ ਨੂੰ ਵੱਜੀ ਠੋਕਰ, ਪੈਟਰੋਲ ਛਿੜਕ ਕੇ ਖ਼ੁਦ ਨੂੰ ਲਾਈ ਅੱਗ

Sunday, Sep 20, 2020 - 09:35 AM (IST)

ਲੁਧਿਆਣਾ (ਰਿਸ਼ੀ) : 3 ਸਾਲ ਦੇ ਬੱਚੇ ਦੀ ਮਾਂ ਚੀਨੂੰ (30) ਨਾਲ ਨੌਜਵਾਨ ਦੀ ਫੋਨ ’ਤੇ ਦੋਸਤੀ ਹੋਣ ਤੋਂ ਬਾਅਦ ਪਿਆਰ ਇਸ ਕਦਰ ਬਣ ਗਿਆ ਕਿ ਤਾਲਾਬੰਦੀ ਦੌਰਾਨ ਕਿਰਾਏ ਦੇ ਮਕਾਨ 'ਚ ਲਗਭਗ 3 ਮਹੀਨੇ ਤੱਕ ਦੋਵੇਂ ਇਕੱਠੇ ਰਹੇ। ਹੁਣ ਜਦੋਂ 22 ਸਾਲ ਦਾ ਨੌਜਵਾਨ ਤਰਸੇਮ ਸਿੰਘ ਪ੍ਰੇਮਿਕਾ ਦਾ ਰਿਸ਼ਤਾ ਮੰਗਣ ਉਸ ਦੇ ਪੇਕੇ ਘਰ ਗਿਆ ਤਾਂ ਉਸ ਦੇ ਤਿੰਨ ਭਰਾਵਾਂ ਨੇ ਛਿੱਤਰ-ਪਰੇਡ ਕਰ ਦਿੱਤੀ, ਜਿਸ ਤੋਂ ਬਾਅਦ ਨੌਜਵਾਨ ਨੇ ਘਰੋਂ ਬਾਹਰ ਹੀ ਖੜ੍ਹੇ ਮੋਟਰਸਾਈਕਲ ’ਚੋਂ ਪੈਟਰੋਲ ਕੱਢ ਕੇ ਖ਼ੁਦ ਨੂੰ ਅੱਗ ਲਾ ਲਈ, ਜਿਸ ਨੂੰ ਈ. ਐੱਸ. ਆਈ. ਹਸਪਾਤਲ 'ਚ ਦਾਖ਼ਲ ਕਰਵਾ ਕੇ ਮੁਲਜ਼ਮ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ, ਇਨ੍ਹਾਂ ਦਸਤਾਵੇਜ਼ਾਂ 'ਤੇ ਮਿਲੇਗਾ ਦਾਖ਼ਲਾ

ਉਸ ਦੀ ਹਾਲਤ ਗੰਭੀਰ ਹੋਣ ’ਤੇ ਪੀ. ਜੀ. ਆਈ. ਰੈਫ਼ਰ ਕੀਤਾ ਗਿਆ, ਜਿੱਥੇ 6 ਦਿਨਾਂ ਬਾਅਦ ਉਸ ਨੇ ਦਮ ਤੋੜ ਦਿੱਤਾ। ਥਾਣਾ ਡਵੀਜ਼ਨ ਨੰਬਰ- 8 ਦੀ ਪੁਲਸ ਨੇ ਜਨਾਨੀ, ਉਸ ਦੇ 3 ਭਰਾਵਾਂ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਥਰੀਕੇ ਦੇ ਰਹਿਣ ਵਾਲੇ ਪਿਤਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਸੁਰੱਖਿਆ ਮੁਲਾਜ਼ਮ ਦੀ ਨੌਕਰੀ ਕਰਦਾ ਹੈ। ਤਰਸੇਮ ਕਾਫ਼ੀ ਸਮੇਂ ਤੋਂ ਵਿਹਲਾ ਸੀ। ਲਗਭਗ 3 ਮਹੀਨੇ ਪਹਿਲਾਂ ਉਕਤ ਜਨਾਨੀ ਨਾਲ ਦੋਸਤੀ ਹੋਣ ’ਤੇ ਉਸੇ ਨਾਲ ਕਿਰਾਏ ਦਾ ਮਕਾਨ ਲੈ ਕੇ ਰਹਿਣ ਲਗ ਪਿਆ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਹੇਗਾ ਮੁਕੰਮਲ 'ਕਰਫ਼ਿਊ', ਸਿਰਫ ਜ਼ਰੂਰੀ ਦੁਕਾਨਾਂ ਹੀ ਖੁੱਲ੍ਹਣਗੀਆਂ

ਬੀਤੀ 12 ਸਤੰਬਰ ਨੂੰ ਬੇਟੇ ਦਲਜੀਤ ਸਿੰਘ ਨੇ ਫੋਨ ਕਰ ਕੇ ਤਰਸੇਮ ਦੇ ਹਸਪਤਾਲ 'ਚ ਦਾਖ਼ਲ ਹੋਣ ਦੀ ਜਾਣਕਾਰੀ ਦਿੱਤੀ। ਜਦੋਂ ਮੈਂ ਹਸਪਤਾਲ ਪੁੱਜਾ ਤਾਂ ਤਰਸੇਮ ਨੇ ਦੱਸਿਆ ਕਿ ਚੀਨੂ ਦੇ ਘਰ ਰਿਸ਼ਤਾ ਮੰਗਣ ਗਿਆ ਸੀ, ਜਿੱਥੇ ਉਸ ਦੇ ਪਰਿਵਾਰ ਵਾਲਿਆਂ ਨੇ ਬੇਟੀ ਦਾ ਪਹਿਲਾਂ ਤਲਾਕ ਹੋਣ ਦੀ ਗੱਲ ਕਹੀ। ਚੀਨੂ ਦਾ ਫਿਰੋਜ਼ਪੁਰ ਦੇ ਰਹਿਣ ਵਾਲੇ ਨੌਜਵਾਨ ਨਾਲ ਵਿਆਹ ਹੋਇਆ ਸੀ ਅਤੇ ਉਸ ਦਾ ਬੇਟਾ ਪਹਿਲੇ ਪਤੀ ਦੇ ਕੋਲ ਹੀ ਹੈ। ਇਸੇ ਦੌਰਾਨ ਚੀਨੂ ਦੇ ਭਰਾ ਤੈਸ਼ 'ਚ ਆ ਗਏ ਅਤੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਬੇਟੇ ਨੇ ਆਪਣੇ ਮੋਟਰਸਾਈਕਲ ਤੋਂ ਪੈਟਰੋਲ ਕੱਢਿਆ ਅਤੇ ਪ੍ਰਿੰਸ ਹੋਟਲ ਕੋਲ ਉਸ ਦੇ ਘਰ ਦੇ ਬਾਹਰ ਖ਼ੁਦ ’ਤੇ ਪੈਟਰੋਲ ਪਾ ਕੇ ਅੱਗ ਲਗਾ ਲਈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ 'ਕਾਲੇ ਅੰਦੋਲਨ' ਦੀ ਸ਼ੁਰੂਆਤ, ਹਰ ਪਾਸੇ ਲਹਿਰਾਉਣਗੇ ਕਾਲੇ ਝੰਡੇ

ਘਬਰਾਏ ਭਰਾਵਾਂ ਨੇ ਪਹਿਲਾਂ ਅੱਗ ਬੁਝਾਈ ਅਤੇ ਫਿਰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਕੇ ਫਰਾਰ ਹੋ ਗਏ। ਗੰਭੀਰ ਹਾਲਾਤ ਨੂੰ ਦੇਖ ਕੇ ਡਾਕਟਰਾਂ ਨੇ ਪਹਿਲਾਂ ਰਜਿੰਦਰਾ ਹਸਪਤਾਲ ਅਤੇ ਫਿਰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ, ਜਿੱਥੇ 17 ਸਤੰਬਰ ਦੀ ਰਾਤ ਨੂੰ ਮੌਤ ਹੋ ਗਈ। ਪੁਲਸ ਮੁਤਾਬਕ ਤਰਸੇਮ ਦੇ ਮੋਬਾਇਲ ਦੀ ਡਿਟੇਲ ਕਢਵਾਈ ਜਾ ਰਹੀ ਹੈ। ਪਰਿਵਾਰ ਵਾਲਿਆਂ ਨੂੰ ਜਨਾਨੀ ਦੇ ਘਰ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਕੁੱਝ ਸਮਾਂ ਪਹਿਲਾਂ ਹੀ ਜਨਾਨੀ ਆਪਣੇ ਪੇਕੇ ਘਰ ਰਹਿਣ ਚਲੀ ਗਈ ਸੀ ਤਾਂ ਕਿ ਵਿਆਹ ਦੀ ਗੱਲ ਹੋ ਸਕੇ। ਪੁਲਸ ਮੁਤਾਬਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


 


Babita

Content Editor

Related News