ਪਤਨੀ ਨੇ ਬੱਚਾ ਪੈਦਾ ਕਰਨ ਤੋਂ ਕੀਤੀ ਨਾਂਹ, ਦੁਖੀ ਪਤੀ ਨੇ ਚੁੱਕਿਆ ਭਿਆਨਕ ਕਦਮ

Sunday, Jun 20, 2021 - 03:14 PM (IST)

ਪਤਨੀ ਨੇ ਬੱਚਾ ਪੈਦਾ ਕਰਨ ਤੋਂ ਕੀਤੀ ਨਾਂਹ, ਦੁਖੀ ਪਤੀ ਨੇ ਚੁੱਕਿਆ ਭਿਆਨਕ ਕਦਮ

ਮਾਨਸਾ (ਜੱਸਲ): ਪਿੰਡ ਭੈਣੀਬਾਘਾ ਦੀ ਨਹਿਰ ਲਾਗੇ ਪਤਨੀ ਅਤੇ ਸਾਲੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਮਾਮਲੇ ’ਚ ਸਦਰ ਮਾਨਸਾ ਪੁਲਸ ਨੇ ਉਸ ਦੀ ਪਤਨੀ ਤੇ ਸਾਲੇ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੂੰ ਮ੍ਰਿਤਕ ਅਮਨਦੀਪ ਦੇ ਭਰਾ ਬਿੱਟੂ ਕੁਮਾਰ ਨੇ ਬਿਆਨ ਦਰਜ ਕਰਵਾਇਆ ਕਿ ਉਸ ਦੇ ਭਰਾ ਦਾ ਵਿਆਹ ਕੁੱਝ ਮਹੀਨੇ ਪਹਿਲਾਂ ਮਾਨਸਾ ਵਾਸੀ ਰੇਨੂੰ ਬਾਲਾ ਨਾਲ ਹੋਇਆ ਸੀ, ਜੋ ਪਹਿਲਾਂ ਤੋਂ ਸ਼ਾਦੀਸ਼ੁਦਾ ਅਤੇ ਇਕ ਬੱਚੇ ਦੀ ਮਾਂ ਸੀ ਪਰ ਸਹਿਮਤੀ ਨਾਲ ਤਲਾਕ ਹੋਣ ਤੋਂ ਬਾਅਦ ਉਸ ਦੇ ਭਰਾ ਨਾਲ ਰੇਨੂੰ ਬਾਲਾ ਦਾ ਵਿਆਹ ਹੋਇਆ। ਉਸ ਦਾ ਬੱਚਾ ਵੀ ਨਾਲ ਹੀ ਰਹਿੰਦਾ ਸੀ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ 3 ਸਾਲਾ ਬੱਚੇ ਦੀ ਮੌਤ, ਦਾਦੇ ਤੇ ਲੋਕਾਂ ਨੇ ਮਤਰੇਈ ਮਾਂ ’ਤੇ ਲਾਏ ਗੰਭੀਰ ਦੋਸ਼

ਉਸ ਨੇ ਦੱਸਿਆ ਕਿ ਉਸ ਦੇ ਭਰਾ ਅਮਨਦੀਪ ਨੇ ਆਪਣੀ ਪਤਨੀ ਕੋਲ ਆਪਣਾ ਬੱਚਾ ਲੈਣ ਦੀ ਇੱਛਾ ਪ੍ਰਗਟਾਈ ਤਾਂ ਰੇਨੂੰ ਬਾਲਾ ਨੇ ਇਸ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਵਿਚ ਝਗੜਾ ਰਹਿਣ ਲੱਗ ਪਿਆ। ਕਲੇਸ਼ ਦੇ ਕਾਰਨ ਮਾਨਸਾ ਦੇ ਪਿੰਡ ਭੈਣੀਬਾਘਾ ਦੀ ਨਹਿਰ ’ਤੇ ਜਾ ਕੇ ਨੌਜਵਾਨ ਅਮਨਦੀਪ ਮਿੱਤਲ ਵਾਸੀ ਮੌੜ ਮੰਡੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਮਾਮਾ ਸ਼ਾਮ ਲਾਲ ਗੋਇਲ ਨੇ ਮੰਗ ਕੀਤੀ ਹੈ ਕਿ ਪੁਲਸ ਵੱਲੋਂ ਦਰਜ ਕੀਤੇ ਮਾਮਲੇ ’ਚ ਸਬੰਧਤ ਲੋਕਾਂ ਨੂੰ ਛੇਤੀ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।

ਇਹ ਵੀ ਪੜ੍ਹੋ:  ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’


author

Shyna

Content Editor

Related News