ਭਿਆਨਕ ਹਾਦਸੇ ਦੌਰਾਨ ਸਾਈਕਲ ਸਵਾਰ ਦੀ ਮੌਤ, ਟਰਾਲੇ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ

Saturday, Feb 25, 2023 - 10:47 AM (IST)

ਭਿਆਨਕ ਹਾਦਸੇ ਦੌਰਾਨ ਸਾਈਕਲ ਸਵਾਰ ਦੀ ਮੌਤ, ਟਰਾਲੇ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ’ਚੋਂ ਲੰਘਦੇ ਨੈਸ਼ਨਲ ਹਾਈਵੇਅ 'ਤੇ ਬਲਿਆਲ ਰੋਡ ਨੇੜੇ ਬਣੇ ਕੱਟ ਨੂੰ ਕਰਾਸ ਕਰਦੇ ਸਮੇਂ ਇਕ ਸਾਈਕਲ ਸਵਾਰ ਨੌਜਵਾਨ ਨੂੰ ਟਰਾਲੇ ਦੇ ਚਾਲਕ ਵੱਲੋਂ ਫੇਟ ਮਾਰ ਦਿੱਤੀ ਗਈ। ਇਸ ਕਾਰਨ ਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਿੰਦੇਸ਼ਵਰ ਰਾਮ ਪੁੱਤਰ ਰਾਮਚੰਦਰ ਰਾਮ ਵਾਸੀ ਭਵਾਨੀਗੜ੍ਹ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਲੰਘੀ 22 ਫਰਵਰੀ ਨੂੰ ਉਸ ਦਾ ਪੁੱਤਰ ਸਾਈਕਲ 'ਤੇ ਸਵਾਰ 19 ਸਾਲਾ ਪੁੱਤਰ ਸੂਰਜ ਕੁਮਾਰ ਬਲਿਆਲ ਰੋਡ ਨਜ਼ਦੀਕ ਬਣੇ ਕੱਟ ਤੋਂ ਰੋਡ ਕਰਾਸ ਕਰ ਰਿਹਾ ਸੀ। 

ਪਟਿਆਲਾ ਸਾਈਡ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰਾਲੇ ਦੇ ਚਾਲਕ ਨੇ ਕਥਿਤ ਅਣਗਹਿਲੀ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰਾਲੇ ਦਾ ਚਾਲਕ ਫ਼ਰਾਰ ਹੋ ਗਿਆ। ਇਸ ਹਾਦਸੇ ’ਚ ਸੂਰਜ ਦੇ ਕਾਫੀ ਸੱਟਾਂ ਲੱਗਣ ਕਾਰਨ ਉਹ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ ਤੇ ਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਪਿਤਾ ਨੇ ਸੂਰਜ ਨੂੰ ਇਲਾਜ ਲਈ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖ਼ਲ ਕਰਵਾਇਆ।

ਇੱਥੋਂ ਉਸ ਨੂੰ ਪਟਿਆਲਾ ਵਿਖੇ ਰੈਫ਼ਰ ਕੀਤਾ ਗਿਆ ਤੇ ਹਾਲਤ ਜ਼ਿਆਦਾ ਗੰਭੀਰ ਹੁੰਦੀ ਦੇਖ ਪਟਿਆਲਾ ਤੋਂ ਵੀ ਉਸ ਨੂੰ ਪੀ. ਜੀ. ਆਈ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇੱਥੇ 23 ਫਰਵਰੀ ਦੀ ਰਾਤ ਨੂੰ ਦੌਰਾਨੇ ਇਲਾਜ ਸੂਰਜ ਕੁਮਾਰ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾ ਦੇ ਆਧਾਰ ’ਤੇ ਟਰਾਲੇ ਦੇ ਨਾਮਾਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।           


author

Babita

Content Editor

Related News