ਪੈਰ ਤਿਲਕਣ ਕਾਰਨ ਨਹਿਰ ’ਚ ਡਿੱਗੇ ਨੌਜਵਾਨ ਦੀ ਮਿਲੀ ਲਾਸ਼

Wednesday, Mar 03, 2021 - 04:46 PM (IST)

ਬਨੂੜ (ਗੁਰਪਾਲ): ਬਨੂੜ ਦੇ ਵਾਰਡ ਨੰਬਰ 8 ਅਧੀਨ ਪੈਂਦੇ ਮੁਹੱਲਾ ਘੁਮਿਆਰਾਂ ਵਾਲੇ ਦਾ ਵਸਨੀਕ ਨੌਜਵਾਨ ਵੀਰ ਚੰਦ ਪੁੱਤਰ ਸੰਤ ਰਾਮ ਘਰ ਵਿੱਚ ਲਗਾਈ ਜਾਂਦੀ ਧੂਫਬੱਤੀ ਦੀ ਰਾਖ ਗੰਢਿਆਂ ਖੇੜੀ ਨਹਿਰ ਸੁੱਟਣ ਸਮੇਂ ਪੈਰ ਤਿਲਕ ਜਾਣ k ਨਹਿਰ ਵਿੱਚ ਰੁੜ ਜਾਣ ਤੇ ਨੌਜਵਾਨ ਦੀ ਲਾਸ਼ ਗੰਢਿਆਂ ਖੇੜੀ ਨਹਿਰ ਚੋਂ ਪਿੰਡ ਬਘੋਰਾ ਨੇੜੇ ਮਿਲ ਜਾਣ ਦਾ ਸਮਾਚਾਰ ਹੈ। 

ਇਹ ਵੀ ਪੜ੍ਹੋ  ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ

ਰਾਜ ਕੁਮਾਰ ਪੁੱਤਰ ਸੰਤ ਰਾਮ ਵਾਸੀ ਵਾਰਡ ਨੰਬਰ 8 ਨੇਤਾਵਾਂ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦਾ ਭਰਾ ਵੀਰ ਚੰਦ ਘਰੋਂ ਇਕ ਥ੍ਰੀ ਵ੍ਹੀਲਰ ਤੇ ਸਵਾਰ ਹੋ ਕੇ ਘਰ ਵਿੱਚ ਲਗਾਈ ਜਾਂਦੀ ਧੂਫਬੱਤੀ ਦੀ ਰਾਖ ਸੁੱਟਣ ਲਈ ਗੰਢਿਆਂ ਖੇਡ਼ੀ ਨਹਿਰ ’ਚ ਗਿਆ ਸੀ। ਜਦੋਂ ਉਹ ਸ਼ਾਮ ਤੱਕ ਘਰ ਨਾ ਪਹੁੰਚਿਆ ਤਾਂ ਉਸ ਦੀ ਭਾਲ ਕਰਨ ਲੱਗ ਪਏ ਜਦੋਂ ਉਹ ਭਾਲ ਕਰਦੇ ਕਰਦੇ ਗੰਢਿਆਂ ਖੇੜੀ ਨਹਿਰ ਕੋਲ ਪੁੱਜੇ ਤਾਂ ਉਥੇ ਖੜ੍ਹੇ ਰਾਹਗੀਰਾਂ ਤੇ ਗੋਤਾਖੋਰਾਂ ਨੇ ਦੱਸਿਆ ਕਿ ਕੱਲ੍ਹ ਇਕ ਨੌਜਵਾਨ ਨਹਿਰ ਵਿੱਚ ਧੂਪਬੱਤੀ ਦੀ ਰਾਖ ਸੁੱਟਣ ਲੱਗਿਆ ਤਾਂ ਅਚਾਨਕ ਪੈਰ ਤਿਲਕ ਜਾਣ ਕਰਕੇ ਨਹਿਰ ਵਿਚ ਡਿੱਗ ਗਿਆ।

ਇਹ ਵੀ ਪੜ੍ਹੋ  24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ

ਉਨ੍ਹਾਂ ਦੱਸਿਆ ਕਿ ਨਹਿਰ ਵਿੱਚ ਡਿੱਗਣ ਵਾਲੇ ਨੌਜਵਾਨ ਨੂੰ ਬਚਾਉਣ ਲਈ ਨਹਿਰ ਵਿਚ ਭਾਲ ਕਰਨ ਲੱਗ ਪਏ ਤੇ ਉਸ ਦੀ ਲਾਸ਼ ਪਿੰਡ ਬਘੋਰਾ ਨੇੜਿਓਂ ਮਿਲੀ।ਗੋਤਾਖੋਰਾਂ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਉਨ੍ਹਾਂ ਨੇ ਉੱਥੇ ਵੀ ਰੱਸੀ ਨਾਲ ਬੰਨ੍ਹ ’ਚ ਪਿਆ ਹੋਇਆ ਹੈ ਜਦੋਂ ਅਸੀਂ ਜਾ ਕੇ ਉਸ ਦੀ ਪਹਿਚਾਣ ਕੀਤੀ ਤਾਂ ਉਹ ਵੀਰ ਚੰਦ ਹੀ ਸੀ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕੱਢ ਕੇ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ। ਥਾਣਾ ਬਨੂੜ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਅਧੀਨ ਕਾਰਵਾਈ ਕਰਕੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਦੋ ਕੁੜੀਆਂ ਤੇ ਵਿਧਵਾ ਪਤਨੀ ਛੱਡ ਗਿਆ ਹੈ।

ਇਹ ਵੀ ਪੜ੍ਹੋ ਆਖ਼ਰ ਕਦੋਂ ਜਾਵੇਗਾ ਲੋਕਾਂ ਦੇ ਮਨਾਂ ’ਚੋਂ ‘ਕੋਵਿਡ-19’ਦਾ ਖ਼ੌਫ?


Shyna

Content Editor

Related News