ਡੇਰਾਬੱਸੀ ''ਚ ਨੌਜਵਾਨ ਮਸ਼ੀਨ ਦੇ ਪਟੇ ''ਚ ਆਇਆ, ਮੌਤ

Friday, Mar 18, 2022 - 11:10 AM (IST)

ਡੇਰਾਬੱਸੀ ''ਚ ਨੌਜਵਾਨ ਮਸ਼ੀਨ ਦੇ ਪਟੇ ''ਚ ਆਇਆ, ਮੌਤ

ਡੇਰਾਬੱਸੀ (ਜ. ਬ.) : ਡੇਰਾਬੱਸੀ-ਮੁਬਾਰਕਪੁਰ ਰੋਡ ’ਤੇ ਸਥਿਤ ਫੋਕਲ ਪੁਆਇੰਟ ਵਿਖੇ ਸਥਿਤ ਬਾਲਾਜੀ ਪੈਕੇਜ ਉਦਯੋਗ ’ਚ ਹੈਲਪਰ ਵਜੋਂ ਕੰਮ ਕਰਦਾ ਇਕ ਨੌਜਵਾਨ ਮਸ਼ੀਨ ਦੇ ਪਟੇ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਉਸ ਦੀ ਧੌਣ ਪਟੇ ਦੇ ਵਿਚਕਾਰ ਫਸ ਗਈ। ਨਾਲ ਕੰਮ ਕਰ ਰਹੇ ਸਾਥੀਆਂ ਅਤੇ ਫੈਕਟਰੀ ਦੇ ਪ੍ਰਬੰਧਕਾਂ ਨੇ ਉਸ ਨੂੰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਉਸ ਦੀ ਪਛਾਣ ਹਰਿੰਦਰ ਕੁਮਾਰ 19 ਪੁੱਤਰ ਤਾਰਾ ਚੰਦ ਵਾਸੀ ਪਿੰਡ ਮੀਰਪੁਰ ਮੁਬਾਰਕਪੁਰ ਵੱਜੋਂ ਹੋਈ ਹੈ। ਉਸ ਨੇ 4 ਮਹੀਨੇ ਪਹਿਲਾਂ ਹੀ ਇੱਥੇ ਨੌਕਰੀ ਸ਼ੁਰੂ ਕੀਤੀ ਸੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਫੈਕਟਰੀ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News