ਖੰਨਾ : ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ''ਚ ਸਨਸਨੀ (ਤਸਵੀਰਾਂ)
Monday, Oct 30, 2017 - 09:44 AM (IST)
ਖੰਨਾ : ਇੱਥੇ ਨੈਸ਼ਨਲ ਹਾਈਵੇਅ ਜੀ. ਟੀ. ਰੋਡ 'ਤੇ ਦਰੱਖਤ ਨਾਲ ਲਟਕਦੀ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ (20) ਆਪਣੇ ਨਾਨਕੇ ਪਿੰਡ ਬਾਹੋਮਾਜਰਾ ਰਹਿੰਦਾ ਸੀ। ਉਸ ਨੇ ਆਪਣੀ ਕਮੀਜ਼ ਦਾ ਹੀ ਫਾਹਾ ਬਣਾਇਆ ਹੋਇਆ ਸੀ। ਫਿਲਹਾਲ ਪੁਲਸ ਨੇ ਮੌਕੇ 'ਤੇ ਮਨਪ੍ਰੀਤ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਅਤੇ ਇਹ ਕਤਲ ਜਾਂ ਖੁਦਕੁਸ਼ੀ ਹੈ, ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
