ਪਿੰਡ ਦੇ ਛੱਪੜ 'ਚੋਂ ਮਿਲੀ ਗੁੰਮ ਹੋਏ ਨੌਜਵਾਨ ਦੀ ਲਾਸ਼, ਧਾਹਾਂ ਮਾਰ ਰੋਣ ਲੱਗਾ ਪਰਿਵਾਰ

Friday, Jul 21, 2023 - 11:35 AM (IST)

ਪਿੰਡ ਦੇ ਛੱਪੜ 'ਚੋਂ ਮਿਲੀ ਗੁੰਮ ਹੋਏ ਨੌਜਵਾਨ ਦੀ ਲਾਸ਼, ਧਾਹਾਂ ਮਾਰ ਰੋਣ ਲੱਗਾ ਪਰਿਵਾਰ

ਝਬਾਲ (ਨਰਿੰਦਰ) : ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੰਡੋਰੀ ਸਿੱਧਵਾਂ ਦੇ 27 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਕਤ ਨੌਜਵਾਨ ਪਿਛਲੇ 2 ਦਿਨ ਤੋਂ ਘਰੋਂ ਗੁੰਮ ਹੋ ਗਿਆ ਸੀ। ਉਸ ਦੀ ਲਾਸ਼ ਅੱਜ ਨਜ਼ਦੀਕੀ ਪਿੰਡ ਮੰਨਣ ਦੇ ਛੱਪੜ 'ਚੋਂ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਮੈਡੀਕਲ ਕਰਾਉਣ ਲਿਆਂਦੇ ਦੋਸ਼ੀਆਂ ਨੂੰ ਮਾਰੇ ਥੱਪੜ ਤੇ ਮੁੱਕੇ, ਵੀਡੀਓ ਵਾਇਰਲ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪੰਡੋਰੀ ਸਿੱਧਵਾਂ 2 ਦਿਨਾਂ ਤੋਂ ਘਰੋਂ ਕਿਤੇ ਚਲਾ ਗਿਆ ਸੀ ਤੇ ਵਾਪਸ ਨਹੀਂ ਆਇਆ। ਅੱਜ ਸਵੇਰੇ ਕਿਸੇ ਵਿਅਕਤੀ ਨੇ ਦੱਸਿਆ ਕਿ ਪਿੰਡ ਮੰਨਣ ਦੇ ਛੱਪੜ 'ਚ ਇਕ ਨੌਜਵਾਨ ਦੀ ਲਾਸ਼ ਪਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਲਈ ਜਾਰੀ ਹੋਈ ਮੀਂਹ ਦਾ ਅਲਰਟ, ਜਾਣੋ ਐਤਵਾਰ ਤੱਕ ਕਿਹੋ ਜਿਹਾ ਰਹੇਗਾ ਮੌਸਮ

ਜਦੋਂ ਆ ਕੇ ਘਰ ਵਾਲਿਆਂ ਨੇ ਵੇਖਿਆ ਤਾਂ ਇਹ ਉਨ੍ਹਾਂ ਦੇ ਪੁੱਤਰ ਗੁਰਜਿੰਦਰ ਸਿੰਘ ਦੀ ਲਾਸ਼ ਨਿਕਲੀ। ਇਸ ਤੋਂ ਬਾਅਦ ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਇਸ ਸਬੰਧੀ ਥਾਣਾ ਝਬਾਲ ਵਿਖੇ ਇਤਲਾਹ ਦੇਣ 'ਤੇ ਥਾਣਾ ਮੁਖੀ ਗੁਰਚਰਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News