ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨਾਂ ਵਾਲੀ ਗੂੰਗੇ ਨੌਜਵਾਨ ਦੀ ਲਾਸ਼ ਬਰਾਮਦ

Thursday, Jun 04, 2020 - 03:46 PM (IST)

ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨਾਂ ਵਾਲੀ ਗੂੰਗੇ ਨੌਜਵਾਨ ਦੀ ਲਾਸ਼ ਬਰਾਮਦ

ਮਾਨਸਾ (ਜੱਸਲ) : ਪਿੰਡ ਝੰਡਾ ਖੁਰਦ ਵਾਸੀ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨਾਂ ਵਾਲੀ ਲਾਸ਼ ਮਿਲੀ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਜਸਵਿੰਦਰ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਗੂੰਗਾ ਪੁੱਤਰ ਦਲਜੀਤ ਸਿੰਘ ਉਰਫ਼ ਜੀਤਾ ਅਕਸਰ ਹੀ ਬਿਨਾਂ ਦੱਸੇ ਘਰੋਂ ਚਲਾ ਜਾਂਦਾ ਸੀ। ਕਰੀਬ 3–4 ਦਿਨ ਪਹਿਲਾਂ ਉਹ ਘਰੋਂ ਗਿਆ ਪਰ ਉਹ ਮੁੜ ਵਾਪਸ ਨਾ ਆਇਆ ਤਾਂ ਉਸ ਦੀ ਤਲਾਸ਼ ਕੀਤੀ ਗਈ, ਜਿਸ 'ਤੇ ਸਿਰਸਾ ਕੈਂਚੀਆਂ ਤੋਂ ਪੰਜਾਬ ਵਾਲੀ ਸਾਈਡ 'ਤੇ ਝਾੜੀਆਂ 'ਚ ਉਸ ਦੀ ਲਾਸ਼ ਬਰਾਮਦ ਹੋਈ, ਜਿਸ 'ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਸਨ। ਇਸ 'ਤੇ ਸਰਦੂਲਗੜ੍ਹ ਦੀ ਪੁਲਸ ਨੇ 3 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਧਾਰਾ 302, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News