ਚੰਡੀਗੜ੍ਹ ''ਚ ਯੂਥ ਕਾਂਗਰਸ ਦੀ ਬੈਠਕ, ਹੋਈਆਂ ਅਹਿਮ ਵਿਚਾਰਾਂ

Wednesday, Mar 27, 2019 - 03:20 PM (IST)

ਚੰਡੀਗੜ੍ਹ ''ਚ ਯੂਥ ਕਾਂਗਰਸ ਦੀ ਬੈਠਕ, ਹੋਈਆਂ ਅਹਿਮ ਵਿਚਾਰਾਂ

ਚੰਡੀਗੜ੍ਹ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਭਵਨ 'ਚ ਯੂਥ ਕਾਂਗਰਸ ਦੀ ਇਕ ਅਹਿਮ ਬੈਠਕ ਹੋਈ, ਜਿਸ 'ਚ ਹਿਮਾਚਲ, ਜੰਮੂ-ਕਸ਼ਮੀਰ ਅਤੇ ਹਰਿਆਣਾ, ਪੰਜਾਬ ਦੇ ਯੂਥ ਕਾਂਗਰਸ ਦੇ ਕਾਰਕੁੰਨਾਂ ਨੇ ਹਿੱਸਾ ਲਿਆ। ਬੈਠਕ ਦੌਰਾਨ ਚਰਚਾ ਕੀਤੀ ਗਈ ਕਿ ਆਉਣ ਵਾਲੇ 50 ਦਿਨਾਂ 'ਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ 'ਚ ਕਿਸ ਤਰ੍ਹਾਂ ਪਾਰਟੀ ਪ੍ਰਚਾਰ ਲਈ ਉਤਰਿਆ ਜਾ ਸਕਦਾ ਹੈ। ਇਸ ਦੇ ਲਈ ਸਾਰੇ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜਾਂ ਅਤੇ ਏ. ਆਈ. ਸੀ. ਸੀ. ਦੇ ਸਾਂਝੇ ਸਕੱਤਰ ਕਰੁਣਾ ਅੱਲਾਹ ਬਾਰੂ ਵਲੋਂ ਫੀਡਬੈਕ ਲਿਆ ਗਿਆ। 


author

Babita

Content Editor

Related News