ਬਰਨਾਲਾ : ਯੂਥ ਕਾਂਗਰਸ ਦੇ ਆਗੂ ਨੇ ਦਾਦੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖੁਦਕੁਸ਼ੀ

01/14/2018 12:43:39 PM

ਬਰਨਾਲਾ (ਪੁਨੀਤ ਮਾਨ) — ਬਰਨਾਲਾ 'ਚ ਐਤਵਾਰ ਸਵੇਰੇ ਹੀ ਉਸ ਸਮੇਂ ਮਾਤਮ ਛਾ ਗਿਆ, ਜਦ ਬਰਨਾਲਾ ਦੇ ਜ਼ਿਲਾ ਕਾਂਗਰਸ ਦੇ ਜਨਰਲ ਸੈਕਟਰੀ ਹਰਮੇਸ਼ ਮਿੱਤਲ ਨੇ ਪਹਿਲਾਂ ਤਾਂ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ ਤੇ ਉਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਸਵੇਰੇ ਹੀ ਹਰਮੇਸ਼ ਮਿੱਤਲ ਦੇ ਦਾਦੇ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਜਿਸ ਦੀ ਵਜ੍ਹਾ ਨਾਲ ਹਰਮੇਸ਼ ਮਿੱਤਲ ਨੇ ਮਾਨਸਿਕ ਪਰੇਸ਼ਾਨੀ ਦੇ ਚਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਰਮੇਸ਼ ਮਿੱਤਲ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਇਸ ਖਾਨਦਾਨ 'ਚ ਕੋਈ ਨਹੀਂ ਬੱਚਿਆ ਹੈ। 
ਜ਼ਿਲਾ ਕਾਂਗਰਸ ਦੇ ਪ੍ਰਧਾਨ ਮੱਖਣ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਹਰਮੇਸ਼ ਦੇ ਦਾਦੇ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ ਤੇ ਲੋਕ ਹਰਮੇਸ਼ ਦੇ ਘਰ ਇਕੱਠੇ ਹੋਏ ਸਨ। ਕੁਝ ਦੇਰ ਬਾਅਦ ਹਰਮੇਸ਼ ਆਪਣੀ ਦਾਦੀ ਨੂੰ ਲੈ ਕੇ ਉਪਰ ਆਪਣੇ ਕਮਰੇ 'ਚ ਗਿਆ ਤੇ ਉਸ ਨੇ ਅੰਦਰੋਂ ਕੁੰਢੀ ਲਗਾ ਲਈ। ਉਸ ਤੋਂ ਬਾਅਦ ਹਰਮੇਸ਼ ਨੇ ਆਪਣੇ ਲਾਈਸੰਸੀ ਰਿਲਾਵਰ ਤੋਂ 4 ਰਾਊਂਡ ਫਾਇਰ ਕੀਤੇ, ਜਿਸ 'ਚੋਂ ਇਕ ਉਸਦੀ ਦਾਦੀ ਦੇ ਮੱਥੇ 'ਚ ਤੇ ਦੋ ਖੁਦ ਹਰਮੇਸ਼ ਮਿੱਤਲ ਦੇ ਸਿਰ 'ਚ ਲੱਗੇ ਤੇ ਇਕ ਫਾਇਰ ਖਾਲੀ ਚੱਲ ਗਿਆ। ਉਸ ਤੋਂ ਬਾਅਦ ਗੰਭੀਰ ਹਾਲਤ 'ਚ ਹਰਮੇਸ਼ ਤੇ ਉਸ ਦੀ ਦਾਦੀ ਨੂੰ ਹਸਪਤਾਲ ਲੈ ਜਾਇਆ ਗਿਆ, ਜਿਥੇ ਉਨ੍ਹਾਂ ਦੋਨਾਂ ਦੀ ਮੌਤ ਹੋ ਗਈ।


Related News