ਨਵੀਂ ਕੰਬਾਈਨ ਲਈ ਗੇੜੇ ਮਾਰ-ਮਾਰ ਥੱਕਿਆ ਨੌਜਵਾਨ, ਅਖ਼ੀਰ ਫੈਕਟਰੀ ''ਚ ਕੀਤਾ ਖ਼ੌਫਨਾਕ ਕਾਰਾ

Wednesday, Oct 14, 2020 - 08:21 AM (IST)

ਨਵੀਂ ਕੰਬਾਈਨ ਲਈ ਗੇੜੇ ਮਾਰ-ਮਾਰ ਥੱਕਿਆ ਨੌਜਵਾਨ, ਅਖ਼ੀਰ ਫੈਕਟਰੀ ''ਚ ਕੀਤਾ ਖ਼ੌਫਨਾਕ ਕਾਰਾ

ਪਾਤੜਾਂ (ਚੋਪੜਾ) : ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਬਹਿਰ ਸਾਹਿਬ ਵਿਖੇ ਇਕ ਕੰਬਾਈਨ ਫੈਕਟਰੀ ’ਚ ਨੌਜਵਾਨ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ ਹੈ। ਮਾਮਲੇ ’ਚ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਸੁਖਪਾਲ ਸਿੰਘ (34) ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ : ਨੌਜਵਾਨ ਦਾ ਫੇਸਬੁੱਕ 'ਤੇ ਸਮਲਿੰਗੀ ਨਾਲ ਪਿਆ ਪਿਆਰ, ਵਿਆਹ ਕਰਵਾ ਸਬੰਧ ਵੀ ਬਣਾਏ ਪਰ ਹੁਣ...

ਥਾਣਾ ਮੁਖੀ ਸ਼ੁਤਰਾਣਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ਦੇ ਸੁਖਪਾਲ ਸਿੰਘ ਪੁੱਤਰ ਬਲਵੀਰ ਸਿੰਘ ਨੇ ਗੁਰਜੀਤ ਕੰਬਾਈਨ ਫੈਕਟਰੀ ਵਾਲਿਆਂ ਨੂੰ ਆਪਣੀ ਪੁਰਾਣੀ ਕੰਬਾਈਨ ਵੇਚ ਕੇ ਉਕਤ ਫੈਕਟਰੀ ’ਚੋਂ ਨਵੀਂ ਕੰਬਾਈਨ ਖਰੀਦਣ ਦਾ ਸੌਦਾ ਤੈਅ ਕੀਤਾ ਸੀ ਪਰ ਫੈਕਟਰੀ ਦੇ ਮਾਲਕ ਨੇ ਸੁਖਪਾਲ ਸਿੰਘ ਨੂੰ ਕੰਬਾਈਨ ਨਹੀਂ ਦਿੱਤੀ।

ਇਹ ਵੀ ਪੜ੍ਹੋ : ਸਕੂਲ ਦੇ ਬਾਥਰੂਮ 'ਚ ਬੱਚੇ ਨਾਲ ਗੰਦੀ ਹਰਕਤ ਕਰਦਾ ਸੀ ਗਾਰਡ, ਮਾਪਿਆਂ ਅੱਗੇ ਇੰਝ ਖੁੱਲ੍ਹਿਆ ਭੇਤ

ਸੁਖਪਾਲ ਸਿੰਘ ਵੱਲੋਂ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਜਦੋਂ ਕੰਬਾਈਨ ਨਾ ਮਿਲੀ ਤਾਂ ਉਸ ਨੇ ਬੀਤੀ ਰਾਤ ਕੰਬਾਈਨ ਫੈਕਟਰੀ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਦੇ ਬਿਆਨਾਂ ’ਤੇ ਗੁਰਜੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਪਿੰਡ ਬਹਿਰ ਸਾਹਿਬ, ਗੁਰਚਰਨ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਦੋਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਤੇ ਰਾਜਖਾਨ ਪਿੰਡ ਚੁਨਾਗਰਾ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਧਾਰਾ-306 ਤਹਿਤ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ੱਕੀ ਭਰਾ ਨੇ ਵਿਆਹ ਦੀਆਂ ਖੁਸ਼ੀਆਂ 'ਚ ਪੁਆਏ ਵੈਣ, ਲਾੜੀ ਬਣਨ ਤੋਂ ਪਹਿਲਾਂ ਹੀ ਭੈਣ ਨੂੰ ਮਾਰੀਆਂ ਗੋਲੀਆਂ



 


author

Babita

Content Editor

Related News