ਕਚਹਿਰੀ ਪੇਸ਼ੀ ’ਤੇ ਜਾ ਰਹੇ ਨੌਜਵਾਨ ਨਾਲ ਰਸਤੇ ’ਚ ਕੁੱਟਮਾਰ

Saturday, Jan 22, 2022 - 04:46 PM (IST)

ਕਚਹਿਰੀ ਪੇਸ਼ੀ ’ਤੇ ਜਾ ਰਹੇ ਨੌਜਵਾਨ ਨਾਲ ਰਸਤੇ ’ਚ ਕੁੱਟਮਾਰ

ਲੁਧਿਆਣਾ (ਰਿਸ਼ੀ) : ਕਚਹਿਰੀ ਪੇਸ਼ੀ ’ਤੇ ਜਾ ਰਹੇ ਨੌਜਵਾਨ ਨਾਲ ਰਸਤੇ ਵਿਚ ਰੋਕ ਕੇ ਕੁੱਟਮਾਰ ਕਰ ਕੇ ਜ਼ਖਮੀ ਕਰਨ ਦੇ ਦੋਸ਼ ਵਿਚ ਪੁਲਸ ਨੇ ਨਵਦੀਪ ਸਿੰਘ ਨਿਵਾਸੀ ਸੇਵਕ ਕੁਮਾਰ ਦੀ ਸ਼ਿਕਾਇਤ ’ਤੇ ਨਿਖਿਲ, ਵਰੁਣ, ਨਵਨੀਤ ਅਤੇ ਵਿਕਾਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜ਼ਖਮੀ ਨੇ ਦੱਸਿਆ ਕਿ ਬੀਤੀ 11 ਜਨਵਰੀ ਨੂੰ ਕਚਹਿਰੀ ਜਾਂਦੇ ਸਮੇਂ ਜਦੋਂ ਉਹ ਵਿਸ਼ਵਕਰਮਾ ਕਾਲੋਨੀ ਕੋਲ ਪੁੱਜਾ ਤਾਂ ਵਰੁਣ, ਨਵਨੀਤ ਅਤੇ ਵਿਕਾਸ ਨੇ ਰੋਕ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਝਗੜੇ ਦਾ ਕਾਰਨ ਇਹ ਹੈ ਕਿ ਉਸ ਨੇ ਬੀਤੀ 25 ਦਸੰਬਰ ਨੂੰ ਨਿਖਿਲ ਦੇ ਕਹਿਣ ’ਤੇ ਉਸ ਦਾ ਚਾਂਦੀ ਦਾ ਕੜਾ ਜਨਕਪੁਰੀ ਇਲਾਕੇ ਵਿਚ ਇਕ ਜਿਊਲਰ ਨੂੰ 1200 ਰੁਪਏ ਵਿਚ ਵਿਕਵਾ ਦਿੱਤਾ ਸੀ।
 


author

Babita

Content Editor

Related News